ਨਵਾਂ ਸ਼ਹਿਰ:ਸੰਸਦ ਮਨੀਸ਼ ਤਿਵਾੜੀ ਦਾ ਬਲਾਚੌਰ ਦੀ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਲਈ ਇੱਕ ਚੈਕ ਭੇਂਟ ਕਰਨ ਆਏ ਹਨ ਤਿਵਾੜੀ ਦੇ ਬਲਾਚੌਰ ਆਉਣ ਦੀ ਖਬਰ ਮਿਲਦਿਆਂ ਇਲਾਕੇ ਦੇ ਸਮੂਹ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਇੱਕਠੇ ਹੋ ਗਏ ਮੌਕੇ ਦੇ ਹਾਲਤ ਦੇਖਦੇ ਹੋਏ ਬਲਾਚੌਰ ਕਸਬੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਟਿੰਕੂ ਨੇ ਕਿਸਾਨਾਂ ਨੂੰ ਮਨੀਸ਼ ਤਿਵਾੜੀ ਨਾਲ ਮਿਲਾਉਣ ਦਾ ਵਾਅਦਾ ਕਰਕੇ ਕਿਸਾਨਾਂ ਦੇ ਵਿਰੋਧ ਨੂੰ ਸ਼ਾਂਤ ਕਰ ਲਿਆ। ਦੂਜੇ ਪਾਸੇ ਕਿਸਾਨਾਂ ਨਾਲ ਗੁਪਤ ਮੀਟਿੰਗ ਤੋਂ ਬਾਅਦ ਸੰਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਂਉਂਦੇ ਆਏ ਹਨ।