ਮਲੇਰਕੋਟਲਾ: ਮਲੇਰਕੋਟਲਾ ਦੇ ਇੰਡਸਟਰੀ ਏਰੀਆ (Industry Area of Malerkotla) ਨੇੜੇ ਟੈਲੀਫੋਨ ਐਕਸਚੇਂਜ (Telephone exchange) ਦੇ ਕੋਲ ਬਣੀਆਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਵਿੱਚ 60 ਝੁੱਗੀਆਂ ਅਤੇ ਝੁੱਗੀਆਂ ਵਿੱਚ ਪਿਆ ਸਾਰਾ ਸਾਮਾਨ ਜਲ ਕੇ ਸੁਆਹ ਹੋ ਗਿਆ। ਅਜੇ ਤੱਕ ਇਸ ਭਿਆਨਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸ ਮੌਕੇ ਰੋਂਦੇ ਕਰਲਾਉਂਦੇ ਝੁੱਗੀ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਸ਼ਿਆਨਾ ਅਤੇ ਉਨ੍ਹਾਂ ਦੇ ਸੁਪਨੇ ਜਲ ਕੇ ਸੁਆਹ ਹੋ ਗਏ ਅਤੇ ਇਨ੍ਹਾਂ ਝੁੱਗੀਆਂ ਵਿਚ ਪਏ ਪੈਸੇ 'ਤੇ ਗਹਿਣੇ ਵੀ ਜਲ ਕੇ ਖਾਕ ਹੋ ਚੁੱਕੇ ਹਨ।
ਇਨ੍ਹਾਂ ਗਰੀਬ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਆ ਸਾਰਾ ਖਾਣ ਵਾਲਾ ਅਨਾਜ ਕੱਪੜੇ, ਬਰਤਨ, ਭਾਂਡੇ, ਗਹਿਣੇ ਸਭ ਕੁਝ ਜਲ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਬਸ ਜੋ ਪਾਏ ਹੋਏ ਹਨ ਉਹ ਕੱਪੜੇ ਹੀ ਬਚੇ ਹਨ। ਉਨ੍ਹਾਂ ਨੂੰ ਛੱਡ ਕੇ ਉਨ੍ਹਾਂ ਕੋਲ ਹੁਣ ਕੁਝ ਵੀ ਨਹੀਂ ਬਚਿਆ ਅਤੇ ਵੱਡੀ ਗੱਲ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਇਸ ਵਿੱਚ ਪਸ਼ੂ ਬੱਕਰੇ ਆਦਿ ਝੁਲਸ ਕੇ ਮਰ ਗਏ ਹਨ।