ਸ੍ਰੀ ਅਨੰਦਪੁਰ ਸਾਹਿਬ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈਕੇ ਭਾਰਤ ਦੇ ਕਈ ਦਿੱਗਜ ਲੀਡਰ ਇੰਨੀ ਦਿਨੀਂ ਪੰਜਾਬ ਦੌਰੇ ‘ਤੇ ਹਨ ਅਤੇ ਇਨ੍ਹਾਂ ਦਿੱਗਜ ਲੀਡਰਾਂ ਵੱਲੋਂ ਆਪੋ-ਆਪਣੀ ਪਾਰਟੀਆਂ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਪੰਜਾਬ ਵਿੱਚ ਵੱਖ-ਵੱਖ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਕੇਂਦਰ ਰੱਖਿਆ ਮੰਤਰੀ (Union Minister of Defense of India) ਰਾਜਨਾਥ ਸਿੰਘ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਉਹ ਇਸ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੁੱਦਿਆ ਤੋਂ ਭਟਕਦੇ ਨਜ਼ਰ ਆਏ। ਰਾਜਨਾਥ ਸਿੰਘ ਵੱਲੋਂ ਆਪਣੇ ਭਾਸ਼ਣ ਤੋਂ ਇੱਕ ਵੀ ਵਾਰ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਨਹੀਂ ਬੋਲਿਆ ਗਿਆ, ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਸਿਰਫ਼ ਤੇ ਸਿਰਫ਼ ਪਾਕਿਸਤਾਨ ਤੇ ਚੀਨ ਦੇ ਉੱਤੇ ਹੀ ਬਿਆਨਬਾਜ਼ੀ ਕੀਤੀ ਗਈ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦਾ ਉਮੀਦਵਾਰ (BJP candidate from Sri Anandpur Sahib) ਡਾ. ਪਰਮਿੰਦਰ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਕੇਂਦਰੀ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਹਲਕੇ ਦੇ ਪਿੰਡ ਬਾਰਗੜ੍ਹ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਡੂਰ-ਟੂ-ਡੂਰ ਡਾ. ਪਰਮਿੰਦਰ ਸ਼ਰਮਾ ਦੇ ਲਈ ਵੋਟਾਂ ਵੀ ਵਿਸ਼ੇਸ਼ ਤੌਰ ‘ਤੇ ਮੰਗ ਕੀਤੀ।