ਪੰਜਾਬ

punjab

ETV Bharat / state

ਵੀਕੈਂਡ ਲੌਕਡਾਊਨ ਦੌਰਾਨ ਮੁਕੰਮਲ ਤੌਰ 'ਤੇ ਬੰਦ ਰਹੇ ਸ੍ਰੀ ਆਨੰਦਪੁਰ ਸਾਹਿਬ ਦੇ ਬਾਜ਼ਾਰ

ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਵੱਧਦੇ ਹੋਏ ਸੰਕਟ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਸ਼ੁਰੂ ਕੀਤਾ ਗਿਆ ਹੈ। ਵੀਕੈਂਡ ਲੌਕਡਾਊਨ ਦੌਰਾਨ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਨੇੜੇ ਲੱਗਣ ਵਾਲੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ।

ਵੀਕੈਂਡ ਲੌਕਡਾਊਨ ਦੌਰਾਨ ਬਾਜ਼ਾਰ ਰਹੇ ਬੰਦ
ਵੀਕੈਂਡ ਲੌਕਡਾਊਨ ਦੌਰਾਨ ਬਾਜ਼ਾਰ ਰਹੇ ਬੰਦ

By

Published : Jun 14, 2020, 4:25 PM IST

ਰੂਪਨਗਰ : ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ। ਪਿਛਲੇ ਦਿਨੀਂ ਪੰਜਾਬ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਆਕੰੜਾ ਵੱਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਦਾ ਸ਼ੁਰੂ ਕੀਤਾ ਗਿਆ ਹੈ।

ਵੀਕੈਂਡ ਲੌਕਡਾਊਨ ਦੌਰਾਨ ਬਾਜ਼ਾਰ ਰਹੇ ਬੰਦ

ਇਸ ਵੀਕੈਂਡ ਲੌਕਡਾਊਨ ਦੇ ਦੌਰਾਨ ਸ਼ਨਿੱਚਰਵਾਰ ਅਤੇ ਐਤਵਾਰ ਵਾਲੇ ਦਿਨ ਦੁਕਾਨਾਂ, ਬਾਜ਼ਾਰ ਤੇ ਜਨਤਕ ਥਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੇ। ਅੱਜ ਵੀਕੈਂਡ ਲੌਕਡਾਊਨ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਅਤੇ ਇਥੋਂ ਦੇ ਨੇੜਲੇ ਇਲਾਕਿਆਂ 'ਚ ਸੁੰਨ ਪਸਰੀ ਨਜ਼ਰ ਆਈ। ਇਥੇ ਲੱਗਣ ਵਾਲੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ। ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਵੀ ਨਾ ਦੇ ਬਰਾਬਰ ਰਹੀ।

ਇਸ ਦੌਰਾਨ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਆਪਣੀ ਡਿਊਟੀ 'ਤੇ ਮੁਸਤੈਦ ਨਜ਼ਰ ਆਏ। ਇਸ ਬਾਰੇ ਦੱਸਦੇ ਹੋਏ ਐੱਸਐਚਓ ਭਾਰਤ ਭੂਸ਼ਣ ਨੇ ਦੱਸਿਆ ਕਿ ਵੀਕੈਂਡ ਲੌਕਡਾਊਨ ਦੌਰਾਨ ਸ਼ਹਿਰ 'ਚ ਜਨਤਕ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਮਹਿਜ਼ ਸਿਹਤ ਸੇਵਾਵਾਂ ਅਤੇ ਲੋੜੀਦਾਂ ਚੀਜ਼ਾਂ ਦੀ ਸਪਲਾਈ ਹੀ ਉਪਲਬਧ ਹੋਣਗੀਆਂ ਪਰ ਮੈਡੀਕਲ ਸਟੋਰ ਖੁਲ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦਾ ਸਾਥ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ 'ਚ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ। ਵੀਕੈਂਡ ਲੌਕਡਾਊਨ ਦੌਰਾਨ ਕਿਸੇ ਜ਼ਰੂਰੀ ਕੰਮ ਲਈ ਈ-ਪਾਸ ਲੈਣਾ ਲਾਜ਼ਮੀ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ 'ਤੇ ਘਰ ਰਹਿ ਕੇ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ।

ABOUT THE AUTHOR

...view details