ਪੰਜਾਬ

punjab

ETV Bharat / state

ਚਾਈਨਾ ਡੋਰ ਨੂੰ ਲੈਕੇ ਰੂਪਨਗਰ ਡੀਸੀ ਦੀ ਚਿਤਾਵਨੀ, ਜੇਕਰ ਵਿਕਰੀ ਕਰਦਿਆ ਕੋਈ ਫੜ੍ਹਿਆ ਗਿਆ ਤਾਂ ਹੋਵੇਗਾ ਮਾਮਲਾ ਦਰਜ - Rupnagar news

ਬਸੰਤ ਦੇ ਤਿਉਹਾਰ ਦੇ ਮੱਦੇਨਜ਼ਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਨਾ ਵੇਚਣ ਦੀ ਅਪੀਲ ਵਾਰ-ਵਾਰ ਪੰਜਾਬ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਰੋਪੜ ਤੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਦੀ ਵਿਕਰੀ ਕਰਦਾ ਜਾਂ ਖਰੀਦਦਾ ਪਾਇਆ ਜਾਂਦਾ ਹੈ, ਤਾਂ ਉਸ ਉੱਤੇ 144 ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

Strict Instructions to Shopkeepers For Not Sale of China Dor
ਚਾਈਨਾ ਡੋਰ ਨੂੰ ਲੈਕੇ ਰੂਪਨਗਰ ਡੀਸੀ ਦੀ ਚੇਤਾਵਨੀ

By

Published : Jan 16, 2023, 1:08 PM IST

ਚਾਈਨਾ ਡੋਰ ਨੂੰ ਲੈਕੇ ਰੂਪਨਗਰ ਡੀਸੀ ਦੀ ਚੇਤਾਵਨੀ

ਰੂਪਨਗਰ: ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਲੋਕਾਂ ਵੱਲੋਂ ਵੱਡੇ ਪੱਧਰ ਉੱਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕੀਤੀ ਜਾਵੇ ਬਸੰਤ ਪੰਚਮੀ ਮੌਕੇ ਲੋਕਾਂ ਵੱਲੋ ਚਾਈਨਾ ਡੋਰ ਦਾ ਵੱਡੇ ਪੱਧਰ ਉਤੇ ਇਸਤਮਾਲ ਕੀਤਾ ਜਾ ਰਿਹਾ ਹੈ। ਇਹ ਡੋਰ ਹਾਨੀਕਾਰਕ ਹੀ ਨਹੀਂ, ਬਲਕਿ ਜਾਨਲੇਵਾ ਹੈ। ਇਸ ਡੋਰ ਦੀ ਚਪੇਟ ਵਿੱਚ ਆਉਣ ਨਾਲ ਕਈ ਮੌਤਾਂ ਅਤੇ ਕਈ ਜਖ਼ਮੀ ਵੀ ਹੋ ਚੁੱਕੇ ਹਨ। ਇਸ ਬਾਬਤ ਪੰਜਾਬ ਸਰਕਾਰ ਵੱਲੋਂ ਇਸ ਡੋਰ ਨੂੰ ਬੈਨ ਕਰ ਦਿੱਤਾ ਗਿਆ ਹੈ। ਪਰ, ਫਿਰ ਵੀ ਕੁਝ ਲੋਕ ਪ੍ਰਸ਼ਾਸਨ ਤੋਂ ਚੋਰੀ ਲੁਕੋ ਕੇ ਇਸ ਡੋਰ ਨੂੰ ਬਜ਼ਾਰਾਂ ਵਿੱਚ ਵੇਚ ਰਹੇ ਹਨ।

ਇਸ ਤੋਂ ਪਹਿਲਾਂ ਰੋਪੜ 'ਚ ਇਕ ਬੱਚੇ ਚਾਈਨਾ ਡੋਰ ਕਾਰਨ ਹੋਈ ਸੀ ਮੌਤ:ਜੇਕਰ ਰੋਪੜ ਦੀ ਗੱਲ ਕੀਤੀ ਜਾਵੇ ਪਿਛਲੇ ਮਹੀਨੇ ਕਰੀਬ ਸੱਤ ਸਾਲਾਂ ਬੱਚੇ ਦੀ ਇਸ ਡੋਰ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਸੀ। ਹੁਣ ਪੰਜਾਬ ਸਰਕਾਰ ਵੱਲੋਂ ਇਸ ਡੋਰ ਨੂੰ ਵੇਚਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਡੋਰ ਨੂੰ ਮੁਕੰਮਲ ਤੌਰ ਉੱਤੇ ਬੈਨ ਕਰ ਦਿੱਤਾ ਗਿਆ ਹੈ।


ਰੂਪਨਗਰ ਡੀਸੀ ਦੇ ਅਪੀਲ ਤੇ ਚੇਤਾਵਨੀ: ਇਸ ਬਾਬਤ ਰੋਪੜ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਚੋਰੀ ਡੋਰ ਵੇਚਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ। ਚਾਈਨਾ ਡੋਰ ਉੱਤੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਪਾਬੰਦੀ ਉੱਤੇ ਬੋਲਦੇ ਹੋਏ ਰੂਪਨਗਰ ਦੇ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਉਨ੍ਹਾ ਵੱਲੋਂ ਸਾਰੇ ਜ਼ਿਲ੍ਹੇ ਦੇ ਐਸਡੀਐਮ ਅਤੇ ਡੀਐਸਪੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਖੁਦ ਵੀ ਨਿੱਜੀ ਤੌਰ ਉੱਤੇ ਜਾ ਕੇ ਦੁਕਾਨਾਂ ਉਤੇ ਚੈਕਿੰਗ ਕਰਨਗੇ। ਇਸ ਮੌਕੇ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਉੱਤੇ 144 ਆਈਪੀਸੀ ਦੀ ਧਾਰਾ ਦੇ ਤਹਿਤ ਪਰਚਾ ਵੀ ਦਰਜ ਕੀਤਾ ਜਾਵੇਗਾ।




ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਨਾ ਹੀ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਵੇ ਅਤੇ ਨਾ ਹੀ ਪਤੰਗ ਉਡਾਉਣ ਲਈ ਵਰਤੋਂ ਕੀਤੀ ਜਾਵੇ। ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਬਸੰਤ ਦੇ ਤਿਉਹਾਰ ਦੇ ਮੱਦੇਨਜਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪਤੰਗ ਆਮ ਡੋਰ ਨਾਲ ਉਡਾਉਣ, ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ।





ਇਹ ਵੀ ਪੜ੍ਹੋ:ਚਾਈਨਾ ਡੋਰ ਦੀ ਲਪੇਟ ਵਿੱਚ ਮਾਸੂਮ ਆਇਆ, ਮੂੰਹ ਉੱਤੇ ਲੱਗੇ 120 ਟਾਂਕੇ !

ABOUT THE AUTHOR

...view details