ਰੂਪਨਗਰ: ਪੰਜਾਬ ਬੀਜੇਪੀ ਦੇ ਉੱਪ ਪ੍ਰਧਾਨ ਰਾਜੇਸ਼ ਬੱਗਾ ਰੂਪਨਗਰ ਪਹੁੰਚੇ ਪਰ ਜਦੋਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਇਥੇ ਹੋਣ ਦਾ ਪਤਾ ਲੱਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਰਾਜੇਸ਼ ਬੱਗਾ ਕਾਂਗਰਸ ਸਰਕਾਰ ਦੇ 4 ਸਾਲਾ ਰਿਪੋਰਟ ਕਾਰਡ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਲਈ ਰੂਪਨਗਰ ਪ੍ਰੈੱਸ ਕਲੱਬ ਪਹੁੰਚੇ ਸਨ ਜਿਥੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਵੱਲੋਂ ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ।
ਪੰਜਾਬ ਬੀਜੇਪੀ ਦੇ ਉੱਪ ਪ੍ਰਧਾਨ ਦਾ ਰੂਪਨਗਰ ’ਚ ਜ਼ਬਰਦਸਤ ਵਿਰੋਧ
ਰਾਜੇਸ਼ ਬੱਗਾ ਕਾਂਗਰਸ ਸਰਕਾਰ ਦੇ 4 ਸਾਲਾ ਰਿਪੋਰਟ ਕਾਰਡ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਲਈ ਰੂਪਨਗਰ ਪ੍ਰੈੱਸ ਕਲੱਬ ਪਹੁੰਚੇ ਸਨ ਜਿਥੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਵੱਲੋਂ ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ।
ਪੰਜਾਬ ਬੀਜੇਪੀ ਦੇ ਉੱਪ ਪ੍ਰਧਾਨ ਦਾ ਰੂਪਨਗਰ ’ਚ ਜ਼ਬਰਦਸਤ ਵਿਰੋਧ
ਜਦੋਂ ਉਪ ਪ੍ਰਧਾਨ ਰਾਜੇਸ਼ ਬੱਗਾ ਪ੍ਰੈਸ ਕਲੱਬ ਦੇ ਅੰਦਰ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ, ਤਾਂ ਸੰਯੁਕਤ ਕਿਸਾਨ ਮੋਰਚਾ ਨੂੰ ਇਸਦੀ ਭਣਕ ਮਿਲੀ ਅਤੇ ਕਿਸਾਨ ਪ੍ਰੈਸ ਕਲੱਬ ਦੇ ਗੇਟ ’ਤੇ ਆਏ ਅਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੀਤੀ।
ਮੌਕੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਿਟੀ ਪੁਲਿਸ ਦੇ ਐੱਸਐੱਚਓ ਰਾਜੀਵ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੀ ਅਤੇ ਸੁਰੱਖਿਆ ਦੇ ਨਾਲ ਰਾਜੇਸ਼ ਬਾਗਾ ਅਤੇ ਸਾਥੀਆਂ ਨੂੰ ਪ੍ਰੈਸ ਕਲੱਬ ਤੋਂ ਬਾਹਰ ਕੱਢਿਆ।