ਪੰਜਾਬ

punjab

ਬਿਜਲੀ ਦੇ ਬਿੱਲਾਂ 'ਚ ਹੋਈ ਅਣਗਹਿਲੀ, ਜਾਣੋ ਮਾਮਲਾ

By

Published : Nov 1, 2021, 8:04 PM IST

ਪੀ.ਐਸ.ਪੀ.ਸੀ.ਐਲ ਵੱਲੋਂ ਇਸ ਮਹੀਨੇ ਜੋ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਹਨ। ਜ਼ਿਆਦਾਤਰ ਬਿੱਲਾਂ 'ਚ ਲੋਕਾਂ ਵੱਲੋਂ ਪਹਿਲਾਂ ਹੀ ਅਦਾ ਕਰ ਚੁੱਕੇ ਹਾਂ। ਬਿੱਲ ਦੁਬਾਰਾ ਜੋੜ ਕੇ ਭੇਜੇ ਗਏ ਹਨ।

ਬਿਜਲੀ ਦੇ ਬਿੱਲਾਂ 'ਚ ਹੋਈ ਅਣਗਹਿਲੀ
ਬਿਜਲੀ ਦੇ ਬਿੱਲਾਂ 'ਚ ਹੋਈ ਅਣਗਹਿਲੀ

ਰੂਪਨਗਰ: ਪੀ.ਐਸ.ਪੀ.ਸੀ.ਐਲ ਵੱਲੋਂ ਇਸ ਮਹੀਨੇ ਜੋ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਹਨ। ਜ਼ਿਆਦਾਤਰ ਬਿੱਲਾਂ 'ਚ ਲੋਕਾਂ ਵੱਲੋਂ ਪਹਿਲਾਂ ਹੀ ਅਦਾ ਕਰ ਚੁੱਕੇ ਹਾਂ। ਬਿੱਲ ਦੁਬਾਰਾ ਜੋੜ ਕੇ ਭੇਜੇ ਗਏ ਹਨ।

ਜਿਸ ਦੇ ਚਲਦਿਆਂ ਨੂਰਪੁਰਬੇਦੀ ਦੀ ਨਵੀਂ ਆਬਾਦੀ ਮੁਹੱਲਾ ਦੀ ਵਸਨੀਕਾਂ ਵੱਲੋਂ ਇਸ ਦੀ ਸ਼ਿਕਾਇਤ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੀਤੀ ਸੀ। ਜਿਸ ਦੇ ਚਲਦਿਆਂ ਵਿਧਾਇਕ ਸੰਦੋਆ ਸਵੇਰ ਸਾਰ ਹੀ ਉਕਤ ਮੁਹੱਲੇ 'ਚ ਪਹੁੰਚੇ।

ਵਿਧਾਇਕ ਦੇ ਪਹੁੰਚਣ ਤੇ ਮੁਹੱਲਾ ਵਾਸੀਆਂ ਨੇ ਆਪਣਾ ਦੁੱਖੜਾ ਰੋਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਬਿਜਲੀ ਦੇ ਬਿੱਲ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਉਹ ਵੀ ਨਵੇਂ ਬਿੱਲਾਂ 'ਚ ਦੁਬਾਰਾ ਜੁੜ ਕੇ ਭੇਜੇ ਗਏ ਹਨ।

ਬਹੁਤ ਸਾਰੇ ਘਰਾਂ ਵਿੱਚ ਕੀਤੀ ਗਈ। ਬਿਜਲੀ ਦੀ ਖਪਤ ਵੀ ਜ਼ਿਆਦਾ ਨਹੀਂ ਹੈ। ਉਨ੍ਹਾਂ ਨੂੰ ਵੀ ਬਿਜਲੀ ਦੇ ਵੱਡੇ ਵੱਡੇ ਬਿੱਲ ਵਿਭਾਗ ਵੱਲੋਂ ਭੇਜੇ ਗਏ ਹਨ। ਦੂਜਾ ਬੀਤੇ ਕਈ ਦਿਨਾਂ ਤੋਂ ਇਸ ਮੁਹੱਲੇ ਦੇ ਨਾਲ ਨਾਲ ਨੂਰਪੁਰਬੇਦੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬਹੁਤਾ ਮੰਦੜਾ ਹਾਲ ਹੈ। ਕਈ ਥਾਵਾਂ ਤੇ ਪਾਣੀ ਵੀ ਜੋ ਆ ਰਿਹਾ ਹੈ, ਉਹ ਬਹੁਤ ਹੀ ਗੰਧਲਾ ਆ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਜਲੀ ਦੇ ਬਿੱਲਾਂ 'ਚ ਹੋਈ ਅਣਗਹਿਲੀ

ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਧਾਇਕ ਸੰਦੋਆ ਵੱਲੋਂ ਮੌਕੇ ਤੇ ਹੀ ਪੀ.ਐਸ.ਪੀ.ਸੀ.ਐਲ ਦੇ ਜੇਈ ਵਨ ਸੁਰਿੰਦਰ ਸਿੰਘ ਤੇ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ਓ ਜਸਬੀਰ ਸਿੰਘ ਨੂੰ ਮੌਕੇ 'ਤੇ ਹੀ ਬੁਲਾ ਲਿਆ ਤੇ ਉਨ੍ਹਾਂ ਕੋਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਤੇ ਅਧਿਕਾਰੀਆਂ ਨੂੰ ਤੁਰੰਤ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦੀ ਨਿਰਦੇਸ਼ ਦਿੱਤੇ।

ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸੰਦੋਆ ਨੇ ਕਿਹਾ ਕਿ ਬੇਸ਼ਕ ਅਧਿਕਾਰੀ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਹਨ। ਪਰੰਤੂ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦਿੱਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਜੋ ਸਮੱਸਿਆ ਆਈ ਹੈ। ਸਰਕਾਰ ਨੂੰ ਉਸ ਦੇ ਕਦਮ ਚੁੱਕਦਿਆਂ ਹੋਇਆ ਇਸ ਕੰਪਨੀ ਦਾ ਲਾਇਸੈਂਸ ਰੱਦ ਕਰਨਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਕ ਪਾਸੇ ਪੰਜਾਬ ਦੀ ਮੁੱਖ ਮੰਤਰੀ ਆਪਣੇ ਬਿਜਲੀ ਦੇ ਖੰਬੇ ਚੜ੍ਹੇ ਦੀਆਂ ਪੁਰਾਣੀਆਂ ਫੋਟੋਆਂ ਵਾਇਰਲ ਕਰਕੇ ਡਰਾਮੇ ਕਰ ਰਹੇ ਹਨ ਤੇ ਦੂਜੇ ਪਾਸੇ ਲੋਕਾਂ ਨੂੰ ਸਰਕਾਰ ਦੀ ਨਾਲਾਇਕੀ ਕਾਰਨ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਵੀ ਕੀਤੀ ਕਿ ਜ਼ਿਆਦਾਤਰ ਡਰਾਮੇ ਕਰਨੇ ਬੰਦ ਹੀ ਨਹੀਂ ਤਾਂ ਲੋਕਾਂ ਨੂੰ ਅਮਲੀ ਰੂਪ 'ਚ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣ ।

ਕੀ ਕਹਿਣਾ ਹੈ ਪੀ.ਐੱਸ.ਪੀ.ਐਲ.ਜੀ ਜੇ ਈ ਸੁਰਿੰਦਰ ਸਿੰਘ ਦਾ: ਇਸ ਸਬੰਧੀ ਜੇ ਈ ਸੁਰਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਦੀ ਜਿਹੜੀ ਬਿਜਲੀ ਦੇ ਬਿੱਲ ਆਏ ਹਨ। ਉਨ੍ਹਾਂ 'ਚ ਜ਼ਿਆਦਾਤਰ ਲੋਕਾਂ ਦੇ ਏਰੀਏਲ ਲੱਗੇ ਹੋਏ ਹਨ ਤੇ ਉਹ ਅਸੀਂ ਰਸੀਦਾਂ ਦੇਖ ਕੇ ਬਿੱਲ ਠੀਕ ਕਰ ਦਵਾਂਗੇ। ਉਨ੍ਹਾਂ ਦੀ ਉਹ ਬਿੱਲ ਜਮ੍ਹਾ ਕਰਨ ਯੋਗ ਹੈ।

ਇਸ ਮੌਕੇ ਤੇ ਪੱਤਰਕਾਰਾਂ ਨੇ ਸੂਤਰਾਂ ਦਾ ਹਵਾਲਾ ਦਿੰਦਿਆਂ ਹੋਇਆ ਜਦੋਂ ਜੇਹੀ ਸੁਗੰਧ ਨੂੰ ਪੁੱਛਿਆ ਕਿ ਕੀ ਵਿਭਾਗ ਦੇ ਕੰਪਿਊਟਰ ਦੀ ਕੋਈ ਹਾਰਡ ਡਿਸਕ ਖ਼ਰਾਬ ਹੋਈ ਹੈ। ਜਿਸ ਕਰਕੇ ਇਹ ਸਮੱਸਿਆ ਆਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਭਾਗ 'ਚ ਅਜਿਹੀ ਕੋਈ ਦਿੱਕਤ ਨਹੀਂ ਹੈ। ਜੇਕਰ ਮੀਟਰ ਰੀਡਿੰਗ ਨੋਟ ਕਰਨ ਅਤੇ ਬਿੱਲ ਸਪਲਾਈ ਕਰਨ ਵਾਲੀ ਕੰਪਨੀ ਦੇ ਕੰਪਿਊਟਰ 'ਚ ਕੋਈ ਦਿੱਕਤ ਹੈ, ਉਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ।

ਕੀ ਕਹਿਣਾ ਹੈ ਵਾਟਰ ਸਪਲਾਈ ਵਿਭਾਗ ਦੀ ਐੱਸ.ਡੀ.ਓ ਦਾ: ਇਸ ਸਬੰਧੀ ਮੌਕੇ ਤੇ ਪਹੁੰਚੀ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਜਸਵੀਰ ਸਿੰਘ ਤੋਂ ਪਾਣੀ ਦੀ ਸਪਲਾਈ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਮੇਨ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋ ਗਈ ਸੀ। ਜੋ ਕਿ ਅੱਜ ਠੀਕ ਹੋ ਗਈ ਹੈ, ਤੇ ਦੁਪਹਿਰ ਤੋਂ ਬਾਅਦ ਮੋਟਰ ਫਿੱਟ ਕਰਕੇ ਪਾਣੀ ਦੀ ਸਪਲਾਈ ਦਰੁਸਤ ਕਰ ਦਿੱਤੀ ਜਾਵੇਗੀ।

ਗੰਦੇ ਪਾਣੀ ਦੀ ਸਪਲਾਈ ਆਣ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਅਸੀਂ ਨਹਿਰੀ ਪਾਣੀ ਦੇ ਨਾਲ ਲੋਕਲ ਬੋਰਡ ਦੀ ਸਪਲਾਈ ਦਾ ਪਾਣੀ ਮਿਕਸ ਕਰਦੇ ਹਾਂ ਤੇ ਅਸੀਂ ਇਸ ਵਿਚ ਨਹਿਰੀ ਪਾਣੀ ਦੀ ਮਾਤਰਾ ਹੋਰ ਵਧਾ ਦੇਵਾਂਗੇ। ਜਿਸ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਇੰਨੇ ਫੀਸਦੀ ਮਿਲੇਗਾ ਡੀ.ਏ.

ABOUT THE AUTHOR

...view details