ਸ੍ਰੀ ਅਨੰਦਪਰ ਸਾਹਿਬ,ਰੋਪੜ: ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਸ ਪ੍ਰਕਾਰ ਭਾਰੀ ਮੀਂਹ ਦੇ ਕਾਰਣ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਸੀ ਉਸ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਸੀ। ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਣ ਕਈ ਜਗ੍ਹਾ ਉੱਤੇ ਪਾੜ ਪੈਣ ਕਰਕੇ ਵੱਡਾ ਨੁਕਸਾਨ ਚਾਰੇ ਪਾਸੇ ਹੋਇਆ ਅਤੇ ਪ੍ਰਸ਼ਾਸ਼ਨ ਵੱਲੋਂ ਵੀ ਲਗਾਤਾਰ ਮੌਕੇ ਉੱਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਂਦਾ ਰਿਹਾ ਹੈ ਪਰ ਕਿਤੇ ਨਾ ਕਿਤੇ ਕਿਸਾਨ ਅਤੇ ਲੋਕ ਸਰਕਾਰ ਦੇ ਕੰਮਾਂ ਤੋਂ ਨਾ ਖੁਸ਼ ਨਜ਼ਰ ਆ ਰਹੇ ਹਨ।
ਜੇਕਰ ਗੱਲ ਕਰੀਏ ਬੁਰਜ ਦੇ ਨਜ਼ਦੀਕ ਸਤਲੁਜ ਦਰਿਆ ਦੀ ਜੋ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਨੂੰ ਆਪਸ ਵਿੱਚ ਇੱਕ ਪੁੱਲ ਰਾਹੀਂ ਜੋੜਦਾ ਹੈ ਤਾਂ ਇੱਥੇ ਸਤਲੁਜ ਦਰਿਆ ਦੇ ਦੋਨਾਂ ਪਾਸੇ ਕ੍ਰੇਟ ਵਾਲ (ਪੱਥਰਾਂ ਦੇ ਡੰਗੇ ) ਲਗਾਏ ਹੋਏ ਹਨ ਤਾਂ ਜੋ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਕੋਈ ਨੁਕਸਾਨ ਨਾ ਹੋਵੇ ਅਤੇ ਬੰਨ ਨੂੰ ਪਾੜ ਨਾ ਪੈ ਜਾਵੇ।
ਦੂਜੇ ਪਾਸੇ ਸਤਲੁਜ ਦਰਿਆ ਦੇ ਕੰਢੇ ਪਿੰਡ ਬੁਰਜ ਦੇ ਨਜ਼ਦੀਕ ਕੁੱਝ ਥਾਵਾਂ ਉੱਤੇ ਇਹ ਕਰੇਟ ਬਾਲ ਧੱਸਦੇ ਹੋਏ ਨਜ਼ਰ ਆ ਰਹੇ ਹਨ।