ਪੰਜਾਬ

punjab

ETV Bharat / state

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਨੌਜਵਾਨ 'ਤੇ ਕੀਤੀ ਫਾਇਰਿੰਗ

ਪਿੰਡ ਖੇੜੀ 'ਚ ਅੱਜ ਆਪਸੀ ਲੜਾਈ ਦੇ ਚੱਲਦੇ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਆਪਸੀ ਲੜਾਈ ਦੇ ਚੱਲਦੇ ਕੀਤੀ ਫਾਇਰਿੰਗ, 1 ਗੰਬੀਰ ਰੂਪ ਵਿੱਚ ਜ਼ਖ਼ਮੀ
ਆਪਸੀ ਲੜਾਈ ਦੇ ਚੱਲਦੇ ਕੀਤੀ ਫਾਇਰਿੰਗ, 1 ਗੰਬੀਰ ਰੂਪ ਵਿੱਚ ਜ਼ਖ਼ਮੀ

By

Published : Nov 10, 2020, 11:04 AM IST

ਰੂਪਨਗਰ: ਪਿੰਡ ਖੇੜੀ 'ਚ ਅੱਜ ਆਪਸੀ ਲੜਾਈ ਦੇ ਚੱਲਦੇ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਜ਼ਖ਼ਮੀ ਨੌਜਵਾਨ ਆਪਣੇ ਖੇਤਾਂ 'ਚ ਪਰਿਵਾਰ ਸਣੇ ਕੰਮ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ 'ਤੇ ਗੋਲੀ ਚੱਲਾ ਦਿੱਤੀ।

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਨੌਜਵਾਨ 'ਤੇ ਕੀਤੀ ਫਾਇਰਿੰਗ

ਮੌਕੇ 'ਤੇ ਮੌਜੂਦ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਨੌਜਵਾਨ 'ਤੇ 2 ਫਾਇਰ ਕੀਤੇ ਗਏ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਗੰਭੀਰ ਹੋਣ ਮਗਰੋਂ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਏਐਸਆਈ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਜ਼ਮੀਨ ਦਾ ਸੀ ਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਜਾਂਚ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details