ਰੂਪਨਗਰ: ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਖੇਤਰ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ 'ਚ ਕੋਰੋਨਾ ਵਾਇਰਸ ਦੇ ਦੋਨੋਂ ਸ਼ੱਕੀ ਮਰੀਜ਼ਾ ਦੀ ਰਿਪੋਰਟ ਨੈਗਟਿਵ ਆਈਆਂ ਹਨ। ਇਸ ਮਹਾਂਮਾਰੀ ਦੇ ਖਤਰੇ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਈਟੀਵੀ ਭਾਰਤ ਨਾਲ ਰੂਪਨਗਰ ਦੇ ਸਿਵਲ ਸਰਜਨ ਐੱਚਐੱਨ ਸ਼ਰਮਾ ਨੇ ਗੱਲ਼ਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਬਚਣ ਲਈ ਪਿਛਲੇ ਦਿਨੀਂ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।