ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀਆਂ ਕਤਲ, ਲੁੱਟਾਂ-ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ, ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਭਵਾਨੀਗਡ਼੍ਹ ਰੋਡ ਵਿਖੇ ਜਿੱਥੇ ਤੜਕਸਾਰ ਗੁੰਡਾਗਰਦੀ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈਆਂ। ਜਿੱਥੇ ਕਿ ਪੰਜ ਗੁੰਡਾ ਅਨਸਰਾਂ ਦੇ ਵੱਲੋਂ ਮੋਟਰ ਗੈਰਜ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਅੰਦਰ ਖੜ੍ਹੇ ਵਹੀ
ਇਸ ਮੌਕੇ ਮੋਟਰ ਗੈਰਜ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਮੇਰੇ ਗੈਰਜ 'ਚ ਪੰਜ ਬੰਦਿਆਂ ਦੇ ਵੱਲੋਂ ਅੰਦਰ ਆ ਕੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੇਰੇ ਗੈਰਜ ਦੇ 'ਚ ਪੰਜ ਗੱਡੀਆਂ ਖੜ੍ਹੀਆਂ ਸਨ ਜਿਨ੍ਹਾਂ 'ਚੋਂ ਤਿੰਨ ਗੱਡੀਆਂ ਪੈਟਰੋਲ ਨਾਲ ਭਰੀਆਂ ਹੋਈਆਂ ਸਨ ਤੇ ਦੋ ਡੀਜ਼ਲ ਦੀਆਂ ਸਨ। ਜੇਕਰ ਇਹ ਅੱਗ ਮੋਟਰਸਾਈਕਲ ਤੋਂ ਵਧ ਕੇ ਕਾਰਾਂ ਤੱਕ ਪਹੁੰਚ ਜਾਂਦੀ ਤਾਂ ਵੱਡਾ ਬਲਾਸਟ ਵੀ ਹੋ ਸਕਦਾ ਸੀ।