ਪੰਜਾਬ

punjab

ETV Bharat / state

ਪਿੰਡ ਵਾਸਿਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਲਏ ਵੱਡੇ ਫ਼ੈਸਲੇ

ਪਿੰਡ ਅਗੌਲ ਦੇ ਨਿਵਾਸੀਆਂ ਨੇ 26 ਜਨਵਰੀ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਇਕਜੁੱਟਤਾ ਦਿਖਾਉਂਦੇ ਹੋਏ ਵੱਡੇ ਫ਼ੈਸਲੇ ਲਏ ਹਨ। ਮੋਦੀ ਸਰਕਾਰ ਖ਼ਿਲਾਫ ਸਖ਼ਤ ਨਾਰੇਬਾਜ਼ੀ ਕੀਤੀ।

ਪਿੰਡ ਵਾਸਿਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਲਏ ਵੱਡੇ ਫ਼ੈਸਲੇ
ਪਿੰਡ ਵਾਸਿਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਲਏ ਵੱਡੇ ਫ਼ੈਸਲੇ

By

Published : Feb 8, 2021, 4:21 PM IST

ਪਟਿਆਲਾ : ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਅਗੌਲ ਦੇ ਸਮੂਹ ਨਿਵਾਸੀਆਂ ਨੇ, 26 ਜਨਵਰੀ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਇਕਜੁੱਟਤਾ ਦਿਖਾਉਂਦੇ ਹੋਏ ਵੱਡੇ ਫ਼ੈਸਲੇ ਲਏ ਹਨ। ਇਸ ਪਿੰਡ ਦੇ ਕਿਸਾਨ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਵਿੱਚ ਅਪਣਾ ਯੋਗਦਾਨ ਪਾ ਰਹੇ ਸਨ। ਪਰ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਇਕ ਸਾਜਿਸ਼ ਤਹਿਤ ਕਿਸਾਨੀ ਘੋਲ ਨੂੰ ਬਦਨਾਮ ਕਰਨ ਅਤੇ ਭਾਜਪਾ ਦੇ ਗੁੰਡਿਆਂ ਦੇ ਨਾਲ ਪੁਲਿਸ ਨੇ ਨੰਗਾ ਨਾਚ ਕੀਤਾ ਹੈ।

ਇਸ ਕਾਰਨ ਸਾਰੇ ਦੇਸ਼ ਵਿੱਚ ਸਰਕਾਰ ਦੇ ਖ਼ਿਲਾਫ ਰੋਸ ਹੋਰ ਜ਼ਿਆਦਾ ਵੱਧ ਗਿਆ ਹੈ। ਇਸ ਸਮੁੱਚੇ ਪਿੰਡ ਨੇ ਮੋਦੀ ਸਰਕਾਰ ਖ਼ਿਲਾਫ ਸਖ਼ਤ ਨਾਰੇਬਾਜ਼ੀ ਕੀਤੀ ਅਤੇ ਅੰਦੋਲਨ ਦੇ ਹੱਕ ਵਿੱਚ ਫ਼ੈਸਲੇ ਲੈਂਦਿਆਂ ਕਿਹਾ ਕਿ ਹਰ ਘਰ ਵਿੱਚੋਂ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਉੱਤੇ ਭੇਜਿਆ ਜਾਵੇਗਾ।

ਜੇਕਰ ਕਿਸੇ ਕਾਰਨ ਕੋਈ ਬੰਦਾ ਦਿੱਲੀ ਨਹੀਂ ਜਾ ਸਕਦਾ ਤਾਂ ਉਹ ਆਪਣੀ ਜਗ੍ਹਾ ਬੰਦੇ ਦਾ ਖ਼ੁਦ ਇੰਤਜ਼ਾਮ ਕਰੇਗਾ। ਕਿਸਾਨੀ ਅੰਦੋਲਨ ਲਈ ਮਾਇਆ ਇੱਕਠੀ ਕੀਤੀ ਜਾਵੇਗੀ ਜਿਸ ਨਾਲ ਧਰਨੇ ਉੱਤੇ ਜੇਕਰ ਕਿਸੇ ਦੇ ਟਰੈਕਟਰ ਟਰਾਲੀ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਸਾਰਾ ਪਿੰਡ ਮਿਲ ਕੇ ਉਸ ਨੂੰ ਠੀਕ ਕਰਵਾਏਗਾ।

ABOUT THE AUTHOR

...view details