ਪੰਜਾਬ

punjab

ਪਟਿਆਲਾ: ਦਿਨ-ਦਿਹਾੜੇ ਅੱਖਾਂ 'ਚ ਮਿਰਚਾ ਪਾ ਕੇ ਲੱਖਾਂ ਦੀ ਲੁੱਟ

By

Published : Aug 29, 2019, 7:59 AM IST

ਪਟਿਆਲਾ ਵਿੱਚ ਦਿਨ-ਦਿਹਾੜੇ ਅੱਖਾਂ ਵਿੱਚ ਮਿਰਚਾਂ ਪਾ ਕੇ 3 ਲੱਖ 30 ਹਜ਼ਾਰ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।

ਕਨਸੈਪਟ ਫ਼ੋਟੋ

ਪਟਿਆਲਾ: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਬੀ ਟੈਂਕ ਮੁਹੱਲਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਮੋਟਰਸਾਈਕਲ ਸਵਾਰ ਦੀਆਂ ਅੱਖਾਂ ਵਿੱਚ ਮਿਰਚੀ ਪਾਊਡਰ ਪਾ ਕੇ ਲੱਖਾਂ ਦੀ ਲੁੱਟ ਕਰ ਲਈ ਗਈ।

ਵੇਖੋ ਵੀਡੀਓ

ਪੀੜਤ ਸੌਰਭ ਨੇ ਦੱਸਿਆ ਕਿ ਉਹ ਕਮੀਸ਼ਨ ਦੇ ਆਧਾਰ 'ਤੇ ਇੱਕ ਮੋਬਾਇਲ ਦੀ ਦੁਕਾਨ ਨਾਲ ਕੰਮ ਕਰਦਾ ਹੈ। ਉਸ ਤੋਂ ਮਿਲੀ ਰਾਸ਼ੀ ਨੂੰ ਉਹ ਬੈਂਕ ਵਿੱਚ ਜਮਾਂ ਕਰਵਾਉਣ ਜਾ ਰਿਹਾ ਸੀ, ਜਿੱਥੇ ਉਹ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ।

ਮੁਲਜ਼ਮਾਂ ਨੇ ਪੀੜਤ ਸੌਰਭ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਪਾ ਕੇ ਉਸ ਕੋਲੋਂ 3 ਲੱਖ 30 ਹਜ਼ਾਰ ਦੀ ਨਕਦੀ ਸਣੇ ਉਸ ਦਾ ਮੋਬਾਇਲ ਖੋਹ ਲਿਆ ਤੇ ਉੱਥੋ ਨਿਕਲ ਗਏ। ਪੀੜਤ ਵਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮਹਿਲਾ ਦੇ ਸਰੀਰ 'ਚੋਂ ਨਿਕਲੀਆਂ 1500 ਪੱਥਰੀਆਂ

ਇਸ ਮਾਮਲੇ ਦੀ ਜਾਂਚ ਕਰ ਰਹੇ ਐਸਪੀਡੀ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ।

ABOUT THE AUTHOR

...view details