ਪਠਾਨਕੋਟ: ਸੂਬੇ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਲੈਣ ਤੋਂ ਦੋ ਦਿਨ ਬਾਅਦ ਰਿਪੋਰਟ ਆਉਂਦੀ ਹੈ ਜੇਕਰ ਕੋਈ ਐਮਰਜੈਂਸੀ ਮਰੀਜ਼ ਆ ਗਿਆ ਤਾਂ ਕੋਈ ਵੀ ਡਾਕਟਰ ਉਦੋਂ ਤੱਕ ਚੈਕ ਨਹੀਂ ਕਰਦਾ, ਜਦੋ ਤੱਕ ਉਸਦੀ ਕੋਰੋਨਾ ਰਿਪੋਰਟ ਨਹੀਂ ਆ ਜਾਂਦੀ, ਜਿਸ ਤੋਂ ਬਾਅਦ ਉਸਦਾ ਇਲਾਜ ਸ਼ੁਰੂ ਹੁੰਦਾ ਹੈ।
ਇਸੇ ਸਮੱਸਿਆਂ ਦੇਖਦੇ ਹੋਏ ਹੁਣ ਸਰਕਾਰ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਇੱਕ-ਇੱਕ ਟਰੂਨੈਟ ਮਸ਼ੀਨ ਦਿੱਤੀ ਗਈ ਹੈ, ਜਿਸ ਦੇ ਨਾਲ ਐਮਰਜੈਂਸੀ ਵਿੱਚ ਮਰੀਜ਼ ਦਾ ਟੈਸਟ ਕਰ ਰਿਪੋਰਟ ਇੱਕ ਘੰਟੇ ਵਿੱਚ ਹੀ ਮਿਲ ਜਾਵੇਗੀ, ਜਿਸ ਤੋਂ ਬਾਅਦ ਮਰੀਜ਼ ਦਾ ਇਲਾਜ ਕੀਤਾ ਜਾ ਸਕੇਗਾ ਅਤੇ ਇਹ ਮਸ਼ੀਨ ਹਰ ਰੋਜ਼ 15 ਤੋਂ 20 ਟੈਸਟ ਰੋਜ਼ਾਨਾ ਕਰ ਸਕਦੀ ਹੈ ਜੋ ਕਿ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਫਾਇਦਾ ਮਿਲੇਗਾ।