ਪਠਾਨਕੋਟ: ਜ਼ਿਲ੍ਹੇ ਨੂੰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨਾਲ ਜੋੜਨ ਵਾਲੇ ਪਠਾਨਕੋਟ ਦੇ ਮੇਨ ਰੋਡ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਵੱਲ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਲਈ ਵਕੀਲਾਂ ਨੇ ਸੜਕ ਬਣਾਉਣ ਲਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਸੜਕ ਬਣਵਾਉਣ ਲਈ ਵਕੀਲਾਂ ਨੇ ਕੀਤਾ ਕੋਰਟ ਦਾ ਰੁਖ਼ - ਪਠਾਨਕੋਟ ਬਾਰ ਐਸੋਸੀਏਸ਼ਨ
ਇਹ ਸੜਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਜੋੜਦੀ ਹੈ ਅਤੇ ਇੱਥੋਂ ਇਸ ਉੱਪਰੋਂ ਰੋਜ਼ਾਨਾ ਕਈ ਲੋਕ ਨਿਕਲਦੇ ਹਨ ਨੇਤਾ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਰੋਡ ਦਾ ਇਸਤੇਮਾਲ ਆਉਣ ਜਾਣ ਲਈ ਕਰਦੇ ਹਨ।
ਪਠਾਨਕੋਟ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਨੂੰ ਜੋੜਨ ਵਾਲੇ ਪਠਾਨਕੋਟ ਤੋਂ ਮਲਕਪੁਰ ਮੇਨ ਰੋਡ 'ਤੇ ਕਈ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਵੱਲ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਇਸ ਨੂੰ ਲੈ ਕੇ ਹੁਣ ਵਕੀਲਾਂ ਨੇ ਕੋਰਟ ਦਾ ਸਹਾਰਾ ਲੈਣਾ ਹੀ ਸਹੀ ਸਮਝਿਆ ਹੈ। ਵਕੀਲਾਂ ਨੇ ਸਥਾਨਕ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਇਸ ਰੋਡ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਵਕੀਲ ਨੇ ਕਿਹਾ ਕਿ ਇਹ ਸੜਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਜੋੜਦੀ ਹੈ ਅਤੇ ਇੱਥੋਂ ਇਸ ਉੱਪਰੋਂ ਰੋਜ਼ਾਨਾ ਕਈ ਲੋਕ ਨਿਕਲਦੇ ਹਨ ਨੇਤਾ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਰੋਡ ਦਾ ਇਸਤੇਮਾਲ ਆਉਣ ਜਾਣ ਲਈ ਕਰਦੇ ਹਨ। ਇੱਥੇ ਕਈ ਵੱਡੇ ਹਾਦਸੇ ਵੀ ਇਸ ਰੋਡ ਉੱਪਰ ਹੋ ਚੁੱਕੇ ਹਨ ਪਰ ਅਜੇ ਤੱਕ ਪ੍ਰਸ਼ਾਸਨ ਦਾ ਧਿਆਨ ਇਸ ਵੱਲ ਨਹੀਂ ਗਿਆ ਜਿਸ ਕਰਕੇ ਉਨ੍ਹਾਂ ਨੇ ਕੋਰਟ ਦਾ ਸਹਾਰਾ ਲਿਆ ਹੈ