ਪਠਾਨਕੋਟ: ਸੁਨੀਲ ਕੁਮਾਰ ਜਾਖੜ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਦੇ ਨਾਲ ਹੀ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਟਿਕਟ ਮਿਲਣ ਤੋਂ ਪਹਿਲੇ ਦਿਨ ਇਹ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦੇ ਵੱਲੋਂ ਜਿੱਥੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਦੂਜੇ ਪਾਸੇ ਜ਼ਿਲ੍ਹਾ ਮੀਟਿੰਗ ਵੀ ਬੁਲਾਈ ਗਈ ਹੈ। ਇਸ ਵਿੱਚ ਜ਼ਿਲ੍ਹਾ ਕਾਂਗਰਸ ਨੇਤਾ ਦੇ ਨਾਲ-ਨਾਲ ਕਾਂਗਰਸ ਦੇ ਬਾਕੀਅਧਿਕਾਰੀ ਅਤੇ ਵਰਕਰ ਸ਼ਾਮਲ ਹੋਏ ਅਤੇ ਚੋਣ ਦੀ ਰਣਨੀਤੀ ਦੇ ਉੱਤੇ ਚਰਚਾ ਕੀਤੀ ਗਈ।
ਟਿਕਟ ਦਾ ਐਲਾਨ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਕਾਂਗਰਸੀ ਵਰਕਰ ਹੋਏ ਸਰਗਰਮ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਟਿਕਟ ਐਲਾਨ ਹੋਣ ਤੋਂ ਬਾਅਦ ਕਾਂਗਰਸ 'ਚ ਹਲਚਲ ਤੇਜ਼। ਕਾਂਗਰਸ ਵਰਕਰਾਂ ਤੇ ਆਗੂਆਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ। ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਿਹਾ ਕਿਸੇ ਵੀ ਤਰ੍ਹਾਂ ਵਿਧਾਇਕਾਂ ਦਾ ਕੋਈ ਵਿਰੋਧ ਨਹੀਂ।
ਜਦੋਂ ਕਾਂਗਰਸ ਨੇਤਾਵਾਂ ਤੋਂ ਇਹ ਪੁੱਛਿਆ ਗਿਆ ਕਿ ਵਿਧਾਇਕਾਂ ਦਾ ਵਿਰੋਧ ਵਿਧਾਨ ਸਭਾ ਹਲਕੇ ਦੇ ਵਿੱਚ ਹੈ ਇਸ ਦਾ ਨਿਪਟਾਰਾ ਕਿਵੇਂ ਕੀਤਾ ਜਾਵੇਗਾ ਜਾਂ ਫਿਰ ਅਜਿਹੇ ਹਾਲਾਤਾਂ ਤੋਂ ਕਿਵੇਂ ਨਿਪਟਿਆ ਜਾਵੇਗਾ? ਕਾਂਗਰਸ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਜਵਾਬ ਦਿੱਤਾ ਕਿ ਕਿਸੇ ਵੀ ਤਰ੍ਹਾਂ ਵਿਧਾਇਕਾਂ ਦਾ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਹੀ ਚੱਲਣਗੇ ਅਤੇ ਸੁਨੀਲ ਜਾਖੜ ਨੂੰ ਚੋਣਾਂ ਵਿੱਚ ਜਿੱਤ ਹਾਸਲ ਕਰਵਾਉਣਗੇ।
ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਵਿੱਚ ਕਾਂਗਰਸ ਦੀ ਫੁੱਟ ਉਨ੍ਹਾਂ ਦੀ ਪਹਿਲੀ ਮੀਟਿੰਗ ਤੋਂ ਹੀ ਨਜ਼ਰ ਆਈ, ਜਦੋਂ ਕਾਂਗਰਸ ਦੇ ਸੁਜਾਨਪੁਰ ਦੇ ਵਰਕਰ ਮੀਟਿੰਗ ਵਿੱਚ ਨਜ਼ਰ ਨਹੀਂ ਆਏ ਅਤੇ ਨਾ ਹੀ ਪੂਰਵ ਮੰਤਰੀ ਰਹ ਚੁੱਕੇ ਸਵਰਗੀ ਰਘੂਨਾਥਸਹਾਏ ਪੁਰੀ ਦੇ ਪੁੱਤਰ ਨਰੇਸ਼ ਪੁਰੀ ਨਜ਼ਰ ਆਏ। ਸੁਜਾਨਪੁਰ ਦੇ ਕਾਂਗਰਸ ਦੀ ਟਿਕਟ ਉੱਤੇ 2017 ਵਿੱਚ ਚੋਣ ਲੜ ਚੁੱਕੇ ਅਮਿਤ ਮੰਟੂ ਵੀ ਇਸ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ, ਇੱਥੇ ਤੱਕ ਕਿ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਸ ਮੀਟਿੰਗ ਵਿੱਚ ਨਹੀਂ ਆਏ । ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਕਈ ਨੇਤਾ ਅਤੇ ਪਦ ਅਧਿਕਾਰੀ ਆਪਸ ਵਿੱਚ ਮੱਤਭੇਦ ਰੱਖਦੇ ਹਨ।