ਪਠਾਨਕੋਟ: ਸਰਕਾਰੀ ਦਫ਼ਤਰਾਂ ਦੇ ਲਗਾਤਾਰ ਵਧ ਰਹੇ ਬਿਜਲੀ ਬਿੱਲਾਂ ਨੂੰ ਲੈ ਕੇ ਪਾਵਰਕਾਮ ਦਫ਼ਤਰ ਸਖ਼ਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਬਿੱਲ ਨਾ ਜਮ੍ਹਾਂ ਕਰਵਾਏ ਜਾਣ ਉੱਤੇ ਹੁਣ ਬਿਜਲੀ ਵਿਭਾਗ ਨੇ ਉਨ੍ਹਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ ਇਸੇ ਕੜੀ ਦੇ ਤਹਿਤ ਪਠਾਨਕੋਟ ਦੇ ਆਰਟੀਓ ਦਫ਼ਤਰ ਦਾ ਬਿਜਲੀ ਦਾ ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਟ ਦਿੱਤਾ ਗਿਆ ਹੈ।
ਆਰ.ਟੀ.ਓ ਆਫਿਸ ਦਾ ਬਿਜਲੀ ਬਿੱਲ ਜਮਾਂ ਨਾ ਹੋਣ ਉੱਤੇ ਵਿਭਾਗ ਨੇ ਕੱਟਿਆ ਕੁਨੈਕਸ਼ਨ
ਸਰਕਾਰੀ ਦਫ਼ਤਰਾਂ ਦੇ ਲਗਾਤਾਰ ਵਧ ਰਹੇ ਬਿਜਲੀ ਬਿੱਲਾਂ ਨੂੰ ਲੈ ਕੇ ਪਾਵਰਕਾਮ ਦਫ਼ਤਰ ਸਖ਼ਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਬਿੱਲ ਨਾ ਜਮ੍ਹਾਂ ਕਰਵਾਏ ਜਾਣ ਉੱਤੇ ਹੁਣ ਬਿਜਲੀ ਵਿਭਾਗ ਨੇ ਉਨ੍ਹਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ
ਆਰਟੀਓ ਦਫ਼ਤਰ ਦੇ ਕਲਰਕ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦਾ ਬਿੱਲ ਲਗਭਗ 96 ਹਜ਼ਾਰ ਰੁਪਏ ਆਇਆ ਸੀ ਅਤੇ ਇਸ ਵਿੱਚ ਕੁਝ ਚਾਰਜਿਜ਼ ਵੀ ਜੋੜੇ ਗਏ ਹਨ। ਦਫ਼ਤਰ ਦਾ ਬਿੱਲ ਜਮਾ ਕਰਵਾਉਣ ਉੱਤੇ ਕੁਝ ਫਾਰਮਿਲਿਟੀ ਪੂਰੀ ਕਰਨੀ ਪੈਂਦੀ ਹੈ ਜਿਸ ਕਾਰਨ ਆਰਟੀਓ ਦਫ਼ਤਰ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਵਿੱਚ ਲੇਟ ਹੋ ਗਿਆ। ਇਸ ਦੇ ਬਾਵਜੂਦ ਵੀ ਪਾਵਰਕਾਮ ਵਿਭਾਗ ਵੱਲੋਂ ਬਿਨਾਂ ਨੋਟਿਸ ਦਿੱਤੇ ਹੀ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ ਹੈ। ਇਸ ਬਾਰੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਾਵਰਕੌਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਭਾਗ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਇਸੇ ਕੜੀ ਦੇ ਤਹਿਤ ਹੀ ਆਰਟੀਓ ਆਫਿਸ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਆਰਟੀਓ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਸੁਚਿਤ ਕਰਕੇ ਕਟਿਆ ਹੈ।