ਪਠਾਨਕੋਟ: ਪਿੰਡ ਨੰਗਲਭੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਇੱਕ ਘਰ ਉਪਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ। ਕਥਿਤ ਦੋਸ਼ੀਆਂ ਨੇ ਘਰ ਉਪਰ ਉਦੋਂ ਹਮਲਾ ਕੀਤਾ, ਜਦੋਂ ਘਰ ਦੀਆਂ ਔਰਤਾਂ ਉੱਥੇ ਹੀ ਮੌਜੂਦ ਸਨ। ਹਮਲੇ ਦੌਰਾਨ ਇੱਕ ਔਰਤ ਨੇ ਇਸ ਸਾਰੀ ਘਟਨਾ ਦੀ ਵੀਡੀਓ ਮੋਬਾਈਲ 'ਤੇ ਬਣਾ ਲਈ।
ਇਸ ਮੌਕੇ ਪੀੜਤ ਕੁੜੀ ਨਿਸ਼ਾ ਅਤੇ ਅੰਜੂ ਬਾਲਾ ਨੇ ਕਿਹਾ ਕਿ ਪਿੰਡ ਦੇ ਹੀ ਕੁੱਝ ਲੋਕ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵਾਰ-ਵਾਰ ਉਨ੍ਹਾਂ ਉਪਰ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਵੀ ਕਬਜ਼ੇ ਦੀ ਕੋਸ਼ਿਸ਼ ਤਹਿਤ ਹੀ ਕੀਤਾ ਗਿਆ ਹੈ।