ਮੋਗਾ: ਕਈ ਚਿਰ ਦੀਆਂ ਕਿਆਸਰਾਈਆਂ ਮਗਰੋਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਅੱਜ ਸੋਮਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ।
ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਦ ਪਰਿਵਾਰ ਜਿਸ ਕਿਸੇ ਨਾਲ ਵੀ ਜੁੜੇਗਾ ਉਸ ਦੀ ਖੁਸ਼ਕਿਸਮਤੀ ਹੋਵੇਗੀ। ਇਸ ਲਈ ਅੱਜ ਮਾਲਵਿਕਾ ਦਾ ਕਾਂਗਰਸ ਵਿੱਚ ਜੁੜਨਾ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ 'ਤੇ ਮਾਲਵਿਕਾ ਦਾ ਸੁਆਗਤ ਕੀਤਾ।
ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਨੇ ਵੀ ਸੋਨੂੰ ਸੂਦ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਵਿੱਚ ਸੂਦ ਪਰਿਵਾਰ ਨੇ ਆਮ ਲੋਕਾਂ ਦੀ ਬਹੁਤ ਮਦਦ ਕੀਤੀ। ਇਸ ਮੌਕੇ ਚੰਨੀ ਨੇ ਕਿਹਾ ਕਿ ਚੰਗੇ ਪਰਿਵਾਰ ਦਾ ਕਾਂਗਰਸ ਵਿੱਚ ਜੁੜਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਮੈਂ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਸਾਹਬ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਘਰ ਆਏ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੀ ਮੇਰਾ ਮਕਸਦ ਹੈ।
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ
ਮੋਗੇ ਨੂੰ ਬਣਾਵਾਂਗੇ ਪੰਜਾਬ ਦਾ ਨੰਬਰ ਵਨ ਸ਼ਹਿਰ: ਮਾਲਵਿਕਾ ਸੂਦ
ਪ੍ਰੈਸ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਡੇ ਸਾਰਿਆਂ ਦੀ ਪਾਰਟੀ ਦੀ ਹੈ। ਉਹਨਾਂ ਨੇ ਕਿਹਾ ਇਥੇ ਮੌਜੂਦ ਹਰ ਇੱਕ ਵਿਅਕਤੀ ਦੀ ਨੇ ਆਪਣਾ ਪਹਿਲਾਂ ਵੋਟ ਕਾਂਗਰਸ ਨੂੰ ਹੀ ਪਾਇਆ ਹੋਣਾ ਹੈ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਅਸੀਂ ਸੇਵਾਨੀਤੀ ਵਿੱਚ ਹੀ ਯਕੀਨ ਕੀਤਾ ਇਸ ਤਰ੍ਹਾਂ ਹੀ ਕਾਂਗਰਸ ਨੂੰ ਲੈ ਕੇ ਜਾਵਾਂਗੇ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਮੋਗੇ ਨੂੰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣਾਉਣਾ ਹੈ। ਕਿਸਾਨਾਂ ਦੇ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਕਿਸਾਨਾਂ ਦੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ
ਸੋਨੂੰ ਸੂਦ ਦੀ ਪੱਤਰਕਾਰਾਂ ਨਾਲ ਗੱਲਬਾਤ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਕਿਹਾ ਕਿ ਪਾਰਟੀ ਕੋਈ ਮਰਜ਼ੀ ਹੋਵੇ, ਜੋ ਹਮੇਸ਼ਾ ਯਾਦ ਰਹਿੰਦਾ ਹੈ ਉਹ ਉਹਨਾਂ ਦਾ ਕੰਮ। ਉਹਨਾਂ ਨੇ ਕਿਹਾ ਕਿ ਅਜਿਹਾ ਕੰਮ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਘਰੋਂ ਬਾਹਰ ਨਿਕਲਣ ਦੀ ਲੋੜ ਨਾ ਪਵੇ, ਸਗੋਂ ਘਰ ਵਿੱਚ ਬੈਠੇ ਹੀ ਤੁਹਾਡੀ ਪ੍ਰਸ਼ੰਸਾ ਹੋਵੇ। ਰਾਜਨੀਤੀਕ ਪਾਰਟੀਆਂ ਬਾਰੇ ਬੋਲਦੇ ਸੂਦ ਨੇ ਕਿਹਾ ਕਿ ਮੈਂ ਕਦੇ ਕਿਸੇ ਪਾਰਟੀ ਨੂੰ ਗਲਤ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਜੇਕਰ ਗੱਲ ਮਾਲਵਿਕਾ ਕੀਤੀ ਜਾਵੇ ਤਾਂ ਇਹ ਉਸ ਦਾ ਆਪਣਾ ਅਰਾਮਦਾਇਕਤਾ ਹੈ, ਕਿਉਂਕਿ ਉਹ ਪੰਜਾਬ ਦੀ ਜੰਮਪਲ਼ ਹੈ, ਪਾਰਟੀਆਂ ਬਾਰੇ ਉਸਦਾ ਤਜ਼ਰਬਾ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਅੱਜ ਮੋਗਾ ਵਿਖੇ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ।
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ 'ਚ ਸ਼ਾਮਲ
ਸੋਨੂੰ ਸੂਦ ਨੇ ਕੋਰੋਨਾ ਕਾਲ ਵਿੱਚ ਸਮਾਜ ਸੇਵਾ ਦਾ ਵੱਡਾ ਕੰਮ ਕੀਤਾ ਸੀ ਤੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਹੋਈ ਸੀ, ਇਸੇ ਦੌਰਾਨ ਉਨ੍ਹਾਂ ਦੀ ਰਾਜਨੀਤਕ ਨਜ਼ਦੀਕੀਆਂ ਬਣਨ ਲੱਗ ਪਈਆਂ। ਉਨ੍ਹਾਂ ਦੀ ਨੇੜਤਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਬਣੀ ਤੇ ਪ੍ਰਤੀਤ ਹੋਣ ਲੱਗਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ, ਪਰ ਅਜਿਹਾ ਨਹੀਂ ਹੋਇਆ।
ਸੋਨੂੰ ਸੂਦ ਦੀ ਇਸ ਉਪਰੰਤ ਕਾਂਗਰਸ ਨਾਲ ਨਜ਼ਦੀਕੀਆਂ ਵਧੀਆਂ ਤੇ ਚਰਚਾ ਛਿੜ ਗਈ ਕਿ ਛੇਤੀ ਹੀ ਉਹ ਕਾਂਗਰਸ ਸ਼ਾਮਿਲ ਕਰਨਗੇ ਪਰ ਅਜਿਹਾ ਵੀ ਨਹੀਂ ਹੋਇਆ ਤੇ ਅੰਤ ਵਿੱਚ ਸੋਨੂੰ ਸੂਦ ਦੀ ਭੈਣ ਦੀ ਰਾਜਨੀਤੀ ਵਿੱਚ ਆਉਣ ਦੀ ਗੱਲ ਚੱਲੀ। ਇਸ ਉਪਰੰਤ ਕੁਝ ਸਮਾਂ ਬੀਤਿਆ ਤੇ ਹੁਣ ਆਖਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਮੋਗਾ ਵਿਖੇ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ।
ਭਰਾ ਸੋਨੂੰ ਨਾਲ ਚੈਰਿਟੀ ਫਾਊਂਡੇਸ਼ਨ ਚਲਾਉਂਦੀ ਹੈ ਮਾਲਵਿਕਾ
ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਮਾਲਵਿਕਾ ਸੂਦ ਸੱਚਰ (38) ਮੋਗਾ ਸ਼ਹਿਰ ਦੀ ਇੱਕ ਸਮਾਜ ਸੇਵੀ ਹੈ, ਜੋ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਖੇਤਰਾਂ ਵਿੱਚ ਆਪਣੇ ਸਮਾਜਿਕ ਕੰਮਾਂ ਲਈ ਜਾਣੀ ਜਾਂਦੀ ਹੈ। ਸੋਨੂੰ ਸੂਦ ਦੀ ਵੱਡੀ ਭੈਣ ਮੋਨਿਕਾ ਸ਼ਰਮਾ ਅਮਰੀਕਾ ਵਿੱਚ ਰਹਿੰਦੀ ਹੈ। ਮਾਲਵਿਕਾ ਅਤੇ ਸੋਨੂੰ ਮਿਲ ਕੇ ਆਪਣੇ ਸਵਰਗਵਾਸੀ ਮਾਤਾ-ਪਿਤਾ ਸ਼ਕਤੀ ਸਾਗਰ ਸੂਦ ਅਤੇ ਸਰੋਜ ਬਾਲਾ ਸੂਦ ਦੀ ਯਾਦ ਵਿੱਚ ਸੂਦ ਚੈਰਿਟੀ ਫਾਊਂਡੇਸ਼ਨ ਚਲਾਉਂਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਮਾਲਵਿਕਾ ਕੰਪਿਊਟਰ ਇੰਜੀਨੀਅਰ ਹੈ। ਉਹ ਲੋੜਵੰਦ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਮੁਫ਼ਤ ਕੋਚਿੰਗ ਵੀ ਦਿੰਦੀ ਹੈ। ਉਸਦਾ ਵਿਆਹ ਸਿੱਖਿਆ ਸ਼ਾਸਤਰੀ ਗੌਤਮ ਸੱਚਰ ਨਾਲ ਹੋਇਆ ਹੈ ਅਤੇ ਇਹ ਜੋੜਾ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਚੈਰਿਟੀ ਪ੍ਰੋਜੈਕਟਾਂ ਦੀ ਦੇਖਭਾਲ ਕਰਦਾ ਹੈ।
ਇਹ ਵੀ ਪੜ੍ਹੋ:ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ