ਪੰਜਾਬ

punjab

ਮੋਗਾ: ਸੜਕ ਹਾਦਸੇ 'ਚ 60 ਸਾਲਾਂ ਬਜ਼ੁਰਗ ਦੀ ਮੌਤ

By

Published : Aug 21, 2019, 10:11 PM IST

Updated : Aug 21, 2019, 10:59 PM IST

ਮੋਗਾ ਵਿਖੇ ਤੇਜ਼ ਰਫ਼ਤਾਰ ਗੱਡੀ ਨੇ ਐਕਟਿਵਾ 'ਤੇ ਜਾ ਰਹੇ ਬਜ਼ੁਰਗ ਨੂੰ ਟੱਕਰ ਮਾਰੀ ਜਿਸ ਨਾਲ 60 ਸਾਲਾ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਫ਼ੋਟੋ

ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦੇ ਸਾਬਕਾ ਅਧਿਆਪਕ ਅਮਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਆਪਣੇ ਪੋਤੇ-ਪੋਤੀ ਨੂੰ ਛੁੱਟੀ ਤੋਂ ਬਾਅਦ ਸਕੂਲ ਤੋਂ ਘਰ ਲੈ ਆਉਣ ਲਈ ਜਾ ਰਿਹਾ ਸੀ, ਕਿ ਰਾਸਤੇ ਵਿੱਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

60 ਸਾਲਾਂ ਸਾਬਕਾ ਅਧਿਆਪਕ ਅਮਰਜੀਤ ਸਿੰਘ ਪਿੰਡ ਡੱਲਾ ਤੋਂ ਧੂਰਕੋਟ ਪਿੰਡ ਦੇ ਕੈਂਬਰਿਜ ਸਕੂਲ ਵਿੱਚ ਪੜ੍ਹਦੇ ਪੋਤੇ ਪੋਤੀ ਨੂੰ ਸਕੂਲੋਂ ਛੁੱਟੀ ਤੋਂ ਬਾਅਦ ਘਰ ਲਿਜਾਣ ਲਈ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੁਲਜ਼ਮ ਟੱਕਰ ਮਾਰਨ ਤੋਂ ਬਾਅਦ ਗੱਡੀ ਭਜਾ ਕੇ ਲੈ ਗਏ ਅਤੇ ਬਾਅਦ ਵਿੱਚ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਬੁੱਟਰ ਪਿੰਡ ਤੋਂ ਜਾ ਕੇ ਕਾਬੂ ਕਰ ਲਿਆ ਗਿਆ। ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਈ ਗਈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਪਰਿਵਾਰ ਵਾਲੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਸਰਹਦੀ ਇਲਾਕੇ ਵਿੱਚ ਭਰਿਆ ਪਾਣੀ, ਪਾਕਿਸਤਾਨ ਵੱਲੋਂ ਤਸਕਰੀ ਦਾ ਖ਼ਤਰਾ

ਆਏ ਦਿਨ ਸੜਕ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਫੋਰਲੇਨ ਸੜਕਾਂ ਬਣਨ ਦੇ ਕਾਰਨ ਵਨ ਵੇ ਟ੍ਰੈਫਿਕ 'ਤੇ ਗੱਡੀਆਂ ਬਹੁਤ ਰਫ਼ਤਾਰ ਨਾਲ ਚੱਲਦੀਆਂ ਹਨ ਜੋ ਕਿ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ ।

Last Updated : Aug 21, 2019, 10:59 PM IST

ABOUT THE AUTHOR

...view details