ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਮਸ਼ਹੂਰ ਗਾਇਕ ਅਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਪਾਸੇ ਜਿਥੇ ਆਰੋਪੀ ਇਸ ਕਤਲ ਬਾਰੇ ਕਈ ਰਾਜ ਉਂਗਲ ਰਹੇ ਹਨ ਉੱਥੇ ਹੀ ਅਜਿਹੀ ਹੀ ਇੱਕ ਗੱਲ ਹੋਰ ਸੋਸ਼ਲ ਮੀਡੀਆ ਵਿੱਚ ਆਈ ਕਿ ਸਿੱਧੂ ਮੂਸੇਵਾਲਾ ਦੀ ਹੀ ਨਹੀਂ ਬਲਕਿ ਉਸ ਦੀ ਬੁਲੇਟ ਪਰੂਫ ਗੱਡੀ ਦੀ ਵੀ ਪੂਰੀ ਰੇੇਕੀ ਕੀਤੀ ਗਈ ਸੀ।
ਕਈ ਖ਼ਬਰਾਂ ਵਿਚ ਇਹ ਚੀਜ਼ ਸਾਹਮਣੇ ਆਈ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਤਾਰ ਜਲੰਧਰ ਨਾਲ ਵੀ ਜੁੜੇ ਹੋਏ ਹਨ ਜਲੰਧਰ ਜ਼ਿਲ੍ਹੇ ਵਿਚ ਲੇਗਾਰ ਨਾਮ ਦੀ ਉਹ ਇੰਡਸਟਰੀ ਹੈ ਜੋ ਪੰਜਾਬ ਵਿੱਚ ਇਕ ਮਾਤਰ ਕੰਪਨੀ ਹੈਂ ਜੋ ਬੁਲਟ ਪਰੂਫ ਕਾਰਾ ਬਣਾਉਂਦੀ ਹੈ। ਖਬਰਾਂ 'ਚ ਇਹ ਗੱਲ ਕਹੀ ਗਈ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਇਸੇ ਕੰਪਨੀ ਨੇ ਬੁਲੇਟਪਰੂਫ਼ ਬਣਾਈ ਸੀ ਅਤੇ ਆਰੋਪੀ ਰੇਕੀ ਕਰਦੇ ਹੋਏ ਇੱਥੇ ਤੱਕ ਪਹੁੰਚੇ ਸੀ ਤਾਂ ਕਿ ਪਤਾ ਲਗਾਇਆ ਜਾ ਸਕੇ ਸਿੱਧੂ ਮੂਸੇਵਾਲਾ ਦੀ ਗੱਡੀ ਵਿੱਚ ਕਿਤੇ ਐਮਐਮ ਦੇ ਬੁਲੇਟਪਰੂਫ ਸ਼ੀਸ਼ੇ ਅਤੇ ਲੋਹੇ ਦੀਆਂ ਪਰਤਾਂ ਲੱਗੀਆਂ ਨੇਤਾ ਕੀ ਇਹ ਪਤਾ ਲੱਗ ਸਕੇ ਕਿ ਉਸ ਤੇ ਕਿਹੜਾ ਹਥਿਆਰ ਅਸਰ ਕਰੇਗਾ।
ਇੰਡਸਟਰੀ ਦੇ ਮਾਲਕ ਸਚਿਨ ਸੋਬਤੀ ਉਸਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੰਡਸਟਰੀ ਹੀ ਪੰਜਾਬ ਹਰਿਆਣਾ ਅਤੇ ਹੋਰ ਇਲਾਕਿਆਂ ਦੇ ਜ਼ਿਆਦਾਤਰ ਵੀਆਈਪੀ ਅਤੇ ਸੈਲੀਬ੍ਰਿਟੀਜ਼ ਦੀਆਂ ਗੱਡੀਆਂ ਨੂੰ ਬੁਲੇਟ ਪਰੂਫ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਡੀ ਨੂੰ ਬੁਲੇਟ ਪਰੂਫ਼ ਬਣਾਇਆ ਜਾ ਸਕਦਾ ਹੈ। ਕਿਸ ਹੱਦ ਤੱਕ ਬੁਲੇਟ ਪਰੂਫ ਬਣਾਇਆ ਜਾ ਸਕਦਾ ਹੈ ਇਹ ਪੂਰੀ ਜਾਣਕਾਰੀ ਉਨ੍ਹਾਂ ਦੀ ਇੰਡਸਟਰੀ ਦੀ ਵੈੱਬਸਾਈਟ ਉਤੇ ਮੌਜੂਦ ਹੈ।