ਮਾਨਸਾ: ਇਸ ਦੇ ਕਸਬੇ ਭੀਖੀ ਦੇ ਨਜ਼ਦੀਕ ਟਰੱਕ ਦੀ ਕਾਰ ਨਾਲ ਟੱਕਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਪਿੰਡ ਭਾਦੜਾ ਤੋਂ ਈਟੀਟੀ ਦਾ ਪੇਪਰ ਦੇਣ ਜਾ ਰਹੀ 6 ਕੁੜੀਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ। ਜਿਸ 'ਚੋਂ 1 ਕੁੜੀ ਦੀ ਮੌਤ ਹੋ ਗਈ, 3 ਗੰਭੀਰ ਰੂਪ ਨਾਲ ਜ਼ਖ਼ਮੀ ਹਨ ਤੇ 2 ਦੀ ਹਾਲਤ ਕੁੱਝ ਠੀਕ ਹੈ ਤੇ ਉਨ੍ਹਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਕਾਰ ਦਾ ਡਰਾਇਵਰ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੈ।
ਈਟੀਟੀ ਦਾ ਪੇਪਰ ਦੇਣ ਜਾ ਰਹੀਆਂ ਕੁੜੀਆਂ ਦੀ ਗੱਡੀ ਟਰੱਕ ਨਾਲ ਟਕਰਾਈ, 1 ਦੀ ਮੌਤ
ਮਾਨਸਾ ਦੇ ਕਸਬੇ ਭੀਖੀ ਦੇ ਨਜ਼ਦੀਕ ਟਰੱਕ ਦੀ ਕਾਰ ਨਾਲ ਟੱਕਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ 1 ਕੁੜੀ ਦੀ ਮੌਤ ਹੋ ਗਈ, 3 ਗੰਭੀਰ ਰੂਪ ਨਾਲ ਜ਼ਖ਼ਮੀ ਹਨ ਤੇ 2 ਦੀ ਹਾਲਤ ਕੁੱਝ ਠੀਕ ਹੈ ਅਤੇ ਉਨ੍ਹਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਈਟੀਟੀ ਦਾ ਪੇਪਰ ਦੇਣ 6 ਕੁੜੀਆਂ ਟਵੇਰਾ ਵਿੱਚ ਮੋਹਾਲੀ ਜਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਾਰ ਦੀ ਟੱਕਰ ਟਰੱਕ ਨਾਲ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਸਹੇਲੀ ਦੀ ਤਾਂ ਮੌਤ ਹੋ ਗਈ ਅਤੇ ਮੈਂ ਇੱਕਲੀ ਠੀਕ ਹਾਂ।
ਇਸ ਬਾਰੇ ਗੱਲ ਕਰਦੇ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਕੁੱਲ਼ 9 ਲੋਕ ਇਲਾਜ ਲਈ ਭਰਤੀ ਕਰਵਾਏ ਗਏ। ਜਿਸ 'ਤੋਂ ਇੱਕ ਦੀ ਥਾਂ 'ਤੇ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ 8 ਵਿੱਚੋਂ 2 ਦੀ ਹਾਲਤ ਠੀਕ ਹੈ ਤੇ ਬਾਕੀਆਂ ਨੂੰ ਮੁੱਢਲੀ ਮਦਦ ਦੇਣ ਤੋਂ ਬਾਅਦ ਲਈ ਰੈਫਰ ਕਰ ਦਿੱਤਾ ਗਿਆ ਹੈ।