ਵਿਜੀਲੈਂਸ ਨੇ ASI ਨੂੰ 1 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ ਲੁਧਿਆਣਾ: ਲੁਧਿਆਣਾ ਵਿਜੀਲੈਂਸ ਵੱਲੋਂ ਅੱਜ ਬੁੱਧਵਾਰ ਨੂੰ ASI ਨੇਕ ਕਰਮ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰੋਂ 1 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸ ਦਈਏ ਕਿ ਮੁਲਜ਼ਮ ASI ਨੇਕ ਕਰਮ ਨੇ ਰਮਨਜੀਤ ਕੌਰ ਨਾ ਦੀ ਔਰਤ ਕੋਲੋ ਉਸ ਦੇ ਪਤੀ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਵਾਉਣ ਦੇ ਲਈ 1 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਜਿਸ ਤੋਂ ਬਾਅਦ ਉਸਨੂੰ ਅੱਜ ਬੁੱਧਵਾਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰੋਂ ਮੁਲਜ਼ਮ ASI ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਕੀ ਹੈ ਮਾਮਲਾ ? ਦਰਅਸਲ ਪੰਕਜ ਕੁਮਾਰ ਜੋ ਕਿ 326 ਦੇ ਮੁਕਦਮੇ ਚ ਜੇਲ੍ਹ ਚ ਬੰਦ ਹੈ ਉਸ ਨੂੰ ਜਦੋਂ ਅਦਾਲਤ ਚ ਪੇਸ਼ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਬਖਸ਼ੀ ਖਾਨੇ ਚ ਰੱਖਿਆ ਜਾਂਦਾ ਹੈ ਅਤੇ ਰਮਨਜੀਤ ਕੌਰ ਨੇ ਏ ਐਸ ਆਈ ਨੇ ਕਰਾਇਆ ਆਪਣੇ ਪਤੀ ਨਾਲ ਮੁਲਾਕਾਤ ਕਰਵਾਉਣ ਦੀ ਬੇਨਤੀ ਕੀਤੀ ਤਾਂ ਉਸਨੇ ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਪਤੀ ਨਾਲ ਕਰਵਾਈ ਗਈ। ਮਹਿਲਾਂ ਕੋਲ ਉਸ ਵੇਲੇ ਪੈਸੇ ਨਾ ਹੋਣ ਕਰਕੇ ਉਸ ਨੇ ਬਾਅਦ ਵਿੱਚ ਪੈਸੇ ਦੇਣ ਦੀ ਗੱਲ ਕਹੀ ਅਤੇ ਏ ਐਸ ਆਈ ਨੇ ਕਰਨਲ ਅਕਸਰ ਉਸ ਨੂੰ ਪੈਸੇ ਦੇਣ ਲਈ ਫੋਨ ਕਰ ਰਿਹਾ ਸੀ ਜਿਸ ਕਰਕੇ ਮਹਿਲਾ ਵਿਜੀਲੈਂਸ ਕੋਲ ਪਹੁੰਚੀ ਅਤੇ ਵਿਜੀਲੈਂਸ ਵੱਲੋਂ ਰੰਗੇ-ਹੱਥੀਂ ਮੁਲਜ਼ਮ ਨੇਕ ਕਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਨਸ਼ੀ ਦੀ ਮਿਲੀਭੁਗਤ ਦਾ ਖ਼ਦਸ਼ਾ:-ਇਸ ਸਬੰਧੀ ਲੁਧਿਆਣਾ ਵਿਜੀਲੈਂਸ ਰੇਂਜ ਦੇ ਐਸ.ਐਸ.ਪੀ ਰਵਿੰਦਰਪਾਲ ਸਿੰਘ ਸੰਧੂ ਵੱਲੋਂ ਪੁਸ਼ਟੀ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਦੇ ਵਿਚ ਮੁਨਸ਼ੀ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਸਖ਼ਤੀ ਦੇ ਨਾਲ ਕੁੱਝ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਜੋ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਕਿੰਨੀ ਰਿਸ਼ਵਤ ਇਸ ਤਰ੍ਹਾਂ ਇੱਕਠੀ ਕੀਤੀ ਅਤੇ ਕਿੰਨ੍ਹਾਂ-ਕਿੰਨ੍ਹਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ। ਇਸ ਬਾਰੇ ਵੀ ਉਹ ਜਾਂਚ ਪੜਤਾਲ ਕਰਨਗੇ।
4 ਜਨਵਰੀ ਨੂੰ ਆਇਆ ਮਾਮਲਾ ਸਾਹਮਣੇ:-ਦਰਅਸਲ ਇਹ ਮਾਮਲਾ 4 ਜਨਵਰੀ ਦਾ ਹੈ। ਜਦੋਂ ਮੁਲਜ਼ਮ ਏ.ਐਸ.ਆਈ ਨੇਕ ਰਾਮ ਨੇ ਪੰਕਜ ਕੁਮਾਰ ਦੀ ਪਤਨੀ ਤੋਂ ਉਸ ਦੀ ਮੁਲਾਕਾਤ ਬਖਸ਼ੀਖਾਨੇ ਵਿੱਚ ਕਰਵਾਉਣ ਲਈ 1 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਲੁਧਿਆਣਾ ਦੇ ਐਸ.ਐਸ ਪੀ, ਆਰ.ਪੀ ਐਸ ਸੰਧੂ ਨੇ ਕਿਹਾ ਹੈ ਕਿ ਪਹਿਲਾਂ ਉਹ ਬਖਸ਼ੀਖਾਨੇ ਦੇ ਬਾਹਰ ਤੈਨਾਤ ਸੀ। ਜਿਸ ਤੋਂ ਬਾਅਦ ਉਸ ਨੂੰ ਟਰਾਂਸਫਰ ਕਰ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤੈਨਾਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜੋ:-IAS ਨੀਲਿਮਾ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਕਿਉਂ ਖਫ਼ਾ ਹੋਏ 'ਵੱਡੇ ਅਧਿਕਾਰੀ', ਕੀ ਨਾਰਾਜ਼ਗੀ ਬਣੇਗੀ ਸਰਕਾਰ ਲਈ ਚੁਣੌਤੀ