ਪੰਜਾਬ

punjab

ETV Bharat / state

Bomb was destroyed in Ludhiana: ਲੁਧਿਆਣਾ 'ਚ ਮਿਲੇ ਬੰਬ ਨੂੰ ਕੀਤਾ ਗਿਆ ਨਸ਼ਟ, ਇਸ ਅਧਿਕਾਰੀ ਨੇ ਵਿਖਾਈ ਬਹਾਦੁਰੀ

ਲੁਧਿਆਣਾ ਦੇ ਵਿੱਚ ਗਿੱਲ ਨਹਿਰ ਕੈਂਡ ਪੁਲ ਕੋਲੋਂ ਸ਼ਨੀਵਾਰ ਨੂੰ ਇਕ ਬੰਬ ਮਿਲਿਆ ਸੀ। ਜਿਸ ਨੂੰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਅਤੇ ਬੰਬ ਵਿਰੋਧੀ ਦਸਤਿਆਂ ਨੇ ਬੰਬ ਨੂੰ ਨਸ਼ਟ ਕਰ ਦਿੱਤਾ। ਬੰਬ ਨੂੰ ਨਸ਼ਟ ਕਰਦੇ ਸਮੇਂ ਦੀਆਂ ਦੇਖੋ ਖ਼ਾਸ ਤਸਵੀਰਾਂ...

Bomb was destroyed in Ludhiana
ਲੁਧਿਆਣਾ ਵਿੱਚ ਬੰਬ ਨੂੰ ਕੀਤਾ ਗਿਆ ਨਸ਼ਟ

By

Published : Feb 13, 2023, 8:18 PM IST

ਲੁਧਿਆਣਾ:ਲੁਧਿਆਣਾ ਦੇ ਗਿੱਲ ਨਹਿਰ ਕੈਂਡ ਪੁਲ ਕੋਲੋਂ ਬੀਤੇ ਦਿਨੀਂ (ਸ਼ਨੀਵਾਰ) ਬਰਾਮਦ ਕੀਤੇ ਗਏ ਬੰਬ ਨੂੰ ਅੱਜ ਲੁਧਿਆਣਾ ਦੇ ਬਾਹਰੀ ਇਲਾਕੇ ਦੇ ਵਿੱਚ ਫਾਇਰ ਬ੍ਰਿਗੇਡ ਦੀ ਮਦਦ ਨਾਲ ਨਸ਼ਟ ਕੀਤਾ ਗਿਆ ਹੈ। ਜਿਸ ਦੀ ਪੁਸ਼ਟੀ ਡੇਹਲੋਂ ਦੇ ਏਐਸਆਈ ਸੁਰਜੀਤ ਸਿੰਘ ਨੇ ਕੀਤੀ। ਇਸ ਸਮੇਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਮੌਜੂਦ ਰਹੇ। ਸੰਦੀਪ ਸਿੰਘ ਨੇ ਆਪਣੇ ਹੱਥ ਵਿੱਚ ਇਹ ਬੰਬ ਚੁੱਕ ਕੇ ਬਹਾਦੁਰੀ ਦੇ ਨਾਲ ਨਸ਼ਟ ਕੀਤਾ ਹੈ। ਜਿਹੜਾ ਕੇ ਬੀਤੇ ਦਿਨੀਂ ਨਹਿਰ 'ਚ ਬਰਾਮਦ ਹੋਇਆ ਸੀ। ਇਸ ਨੂੰ ਡੇਹਲੋਂ ਪੁਲਿਸ ਵੱਲੋਂ ਕਬਜੇ ਵਿਚ ਲਿਆ ਗਿਆ ਸੀ ਅਤੇ ਅੱਜ ਇਸ ਨੂੰ ਨਸ਼ਟ ਕੀਤਾ ਗਿਆ ਹੈ।

ਅੱਗ ਬੁਝਾਊ ਅਮਲੇ ਦਾ ਖਾਸ ਯੋਗਦਾਨ: ਇਸ ਸਬੰਧੀ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਬੰਬ ਵਿਰੋਧੀ ਦਸਤਿਆਂ ਅਤੇ ਅੱਗ ਬੁਝਾਊ ਅਮਲੇ ਦੀ ਮਦਦ ਦੇ ਨਾਲ ਲੁਧਿਆਣਾ ਦੇ ਬਾਹਰੀ ਇਲਾਕੇ ਦੇ ਜੰਗਲ ਵਿਚ ਨਸ਼ਟ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਨਾਲ ਅਤੇ ਉਨ੍ਹਾ ਦੀ ਦੇਖ ਰੇਖ ਵਿਚ ਇਸ ਨੂੰ ਨਸ਼ਟ ਕੀਤਾ ਗਿਆ ਹੈ।

ਮਾਹਿਰਾਂ ਦੀ ਨਿਗਰਾਨੀ ਵਿਚ ਬੰਬ ਨਸ਼ਟ: ਉਧਰ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਡੇਹਲੋਂ ਪੁਲਿਸ ਨੂੰ ਫਲਾਈ ਸਾਹਿਬ ਗੁਰਦੁਆਰਾ ਨੇੜੇ ਨਹਿਰ ਚੋਂ ਇਹ ਬੰਬ ਮਿਲਿਆ ਸੀ। ਜਿਸ ਨੂੰ ਅੱਜ ਨਸ਼ਟ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਬੰਬ ਵਿਰੋਧੀ ਦਸਤਾ ਵੀ ਮੌਜੂਦ ਸੀ। ਮਾਹਿਰਾਂ ਦੀ ਨਿਗਰਾਨੀ ਵਿਚ ਇਸ ਬੰਬ ਨੂੰ ਨਸ਼ਟ ਕੀਤਾ ਗਿਆ ਉਨ੍ਹਾ ਕਿਹਾ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਪਣੀ ਜਾਨ 'ਤੇ ਖੇਡ ਕੇ ਲੋਕਾਂ ਦੀ ਮਦਦ ਕਰਦੇ ਹਨ। ਅੱਗ ਬੁਝਾਉਣ ਵਿਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ:-NDRF's Romeo and Julie: NDRF ਦੇ ਰੋਮੀਓ ਅਤੇ ਜੂਲੀ ਨੇ ਬਚਾਈ 6 ਸਾਲਾਂ ਬੱਚੀ ਦੀ ਜਾਨ

ABOUT THE AUTHOR

...view details