ਪੰਜਾਬ

punjab

ਖੰਨਾ 'ਚ ਸੇਵਾਦਾਰ ਦੀ ਲਾਸ਼ ਛੱਡ ਕੇ ਭੱਜੇ ਡੇਰੇ ਵਾਲੇ, ਅੰਗੂਠੇ 'ਤੇ ਲੱਗੇ ਸਿਆਹੀ ਦੇ ਨਿਸ਼ਾਨ !

By

Published : Jul 13, 2023, 9:42 PM IST

ਖੰਨਾ 'ਚ ਇੱਕ ਧਾਰਮਿਕ ਡੇਰੇ ਵਾਲੇ ਆਪਣੇ ਇੱਕ ਸੇਵਾਦਾਰ ਦੀ ਲਾਸ਼ ਨੂੰ ਨਿੱਜੀ ਹਸਪਤਾਲ ਲਾਵਾਰਸ ਛੱਡ ਕੇ ਭੱਜ ਗਏ। ਮ੍ਰਿਤਕ ਦੇ ਨਾਂ ’ਤੇ ਕਰੀਬ ਪੰਜ ਏਕੜ ਜ਼ਮੀਨ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੰਨਾ 'ਚ ਸੇਵਾਦਾਰ ਦੀ ਲਾਸ਼ ਛੱਡ ਕੇ ਭੱਜੇ ਡੇਰੇ ਵਾਲੇ,  ਅੰਗੂਠੇ 'ਤੇ ਲੱਗੇ ਸਿਆਹੀ ਦੇ ਨਿਸ਼ਾਨ
ਖੰਨਾ 'ਚ ਸੇਵਾਦਾਰ ਦੀ ਲਾਸ਼ ਛੱਡ ਕੇ ਭੱਜੇ ਡੇਰੇ ਵਾਲੇ, ਅੰਗੂਠੇ 'ਤੇ ਲੱਗੇ ਸਿਆਹੀ ਦੇ ਨਿਸ਼ਾਨ

ਖੰਨਾ 'ਚ ਸੇਵਾਦਾਰ ਦੀ ਲਾਸ਼ ਛੱਡ ਕੇ ਭੱਜੇ ਡੇਰੇ ਵਾਲੇ, ਮ੍ਰਿਤਕ ਦੇ ਨਾਂ 'ਤੇ ਪੰਜ ਏਕੜ ਜ਼ਮੀਨ

ਖੰਨਾ: ਇੱਕ ਧਾਰਮਿਕ ਡੇਰੇ ਵਾਲੇ ਆਪਣੇ ਇੱਕ ਸੇਵਾਦਾਰ ਦੀ ਲਾਸ਼ ਨੂੰ ਨਿੱਜੀ ਹਸਪਤਾਲ ਲਾਵਾਰਸ ਛੱਡ ਕੇ ਭੱਜ ਗਏ। ਮ੍ਰਿਤਕ ਦੇ ਨਾਂ ’ਤੇ ਕਰੀਬ ਪੰਜ ਏਕੜ ਜ਼ਮੀਨ ਹੈ। ਉਸਦੇ ਅੰਗੂਠੇ 'ਤੇ ਸਿਆਹੀ ਦੇ ਨਿਸ਼ਾਨ ਵੀ ਸਨ। ਜਿਸਤੋਂ ਬਾਅਦ ਪਰਿਵਾਰ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਬੁਲਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ (46) ਵਾਸੀ ਬੀਜਾ ਵਜੋਂ ਹੋਈ ਹੈ।

ਲਾਸ਼ ਨੂੰ ਛੱਡ ਕੇ ਭੱਜ ਗਏ ਡੇਰੇ ਵਾਲੇ:ਜਸਵੰਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਕਰੀਬ 9 ਸਾਲਾਂ ਤੋਂ ਉਸਦਾ ਪਤੀ ਪਿੰਡ ਬਾਹੋਮਾਜਰਾ ਵਿਖੇ ਇੱਕ ਧਾਰਮਿਕ ਡੇਰੇ ਵਿੱਚ ਰਹਿੰਦਾ ਸੀ। ਕਈ ਵਾਰ ਉਹ ਘਰ ਵੀ ਆ ਜਾਂਦਾ ਸੀ। ਉਸਦੀ ਡੇਰੇ ਵਾਲਿਆਂ ਨਾਲ ਫੋਨ ਰਾਹੀਂ ਗੱਲ ਹੁੰਦੀ ਰਹਿੰਦੀ ਸੀ। ਪਰ ਜਦੋਂ ਡੇਰੇ ਵਾਲਿਆਂ ਨੇ ਉਸਦੇ ਪਤੀ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਉਹ ਬਹੁਤ ਹੈਰਾਨ ਹੋਈ। ਸਗੋਂ ਨੇੜਲੇ ਪਿੰਡ ਕੋਟ ਦੇ ਰਹਿਣ ਵਾਲੇ ਕਾਲਾ ਨਾਮਕ ਵਿਅਕਤੀ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਕਾਲਾ ਤੋਂ ਸੂਚਨਾ ਮਿਲਣ 'ਤੇ ਉਹ ਆਪਣੇ ਲੜਕੇ ਨੂੰ ਲੈ ਕੇ ਖੰਨਾ ਦੇ ਪੀਰਖਾਨਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਗਏ। ਉਥੇ ਡਾਕਟਰਾਂ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਨੂੰ ਇੱਕ ਘੰਟਾ ਹੋ ਗਿਆ ਹੈ। ਡੇਰੇ ਵਾਲੇ ਉਸਦੇ ਪਤੀ ਦੀ ਲਾਸ਼ ਨੂੰ ਛੱਡ ਕੇ ਭੱਜ ਗਏ ਸਨ। ਪਤੀ ਦੇ ਅੰਗੂਠੇ 'ਤੇ ਸਿਆਹੀ ਦੇ ਨਿਸ਼ਾਨ ਸਨ ਜੋ ਜਾਂਚ ਦਾ ਵਿਸ਼ਾ ਹੈ। ਪਿੰਡ ਬੀਜਾ ਦੇ ਸਰਪੰਚ ਸੁਖਰਾਜ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦੇ ਨਾਂ ’ਤੇ ਕਰੀਬ ਪੰਜ ਏਕੜ ਜ਼ਮੀਨ ਤੇ ਹੋਰ ਜਾਇਦਾਦ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਅੰਗੂਠੇ ਦੇ ਨਿਸ਼ਾਨ ਦੀ ਕੋਈ ਦੁਰਵਰਤੋਂ ਹੋ ਸਕਦੀ ਹੈ। ਜਿਸ ਕਾਰਨ ਪੁਲੀਸ ਤੋਂ ਜਾਂਚ ਦੀ ਮੰਗ ਕੀਤੀ ਗਈ ਹੈ।


ਪੋਸਟਮਾਰਟਮ ਰਿਪੋਰਟ 'ਚ ਹੋਣਗੇ ਖੁਲਾਸੇ :ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਂਕੀ ਕੋਟ ਦੇ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਨਿੱਜੀ ਹਸਪਤਾਲ ਤੋਂ ਸਰਕਾਰੀ ਹਸਪਤਾਲ ਲਿਆਂਦਾ ਤੇ ਇੱਥੇ ਪੋਸਟਮਾਰਟਮ ਕਰਾਇਆ ਜਾਵੇਗਾ। ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ 'ਚ ਪਤਾ ਲੱਗੇਗਾ ਅਤੇ ਹੋਰ ਖੁਲਾਸੇ ਵੀ ਹੋਣਗੇ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ABOUT THE AUTHOR

...view details