ਲੁਧਿਆਣਾ: ਜ਼ਿਲ੍ਹੇ ਦੀ ਐਸ.ਟੀ.ਐਫ ਟੀਮ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ਉੱਤੇ ਦੋ ਵੱਖ ਵੱਖ ਥਾਵਾਂ ਉੱਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੂੰ ਕੁੱਲ 819 ਗ੍ਰਾਮ ਹੈਰੋਇਨ ਅਤੇ 4 ਲੱਖ 90 ਹਜ਼ਾਰ ਦੀ ਡਰੱਗ ਮਨੀ ਅਤੇ 2 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।
ਐਸਟੀਐਫ ਦੀ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ ਉੱਤੇ 3 ਵੱਖ ਮੁਲਜ਼ਮਾਂ ਦੇ ਵਿਰੁੱਧ ਦਰਜ ਕੀਤੇ ਸੀ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਨੇ 2 ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਇਨ੍ਹਾਂ ਕੋਲੋ 819 ਗ੍ਰਾਮ ਹੈਰੋਇਨ, 4 ਲੱਖ 90 ਹਜ਼ਾਰ ਦੀ ਡਰਗ ਮਨੀ ਅਤੇ 2 ਕਾਰਾਂ ਬਰਾਮਦ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪਹਿਲੇਂ ਮੁਕਦਮੇ ਵਿੱਚ ਉਨ੍ਹਾਂ ਨੇ ਸੰਜੇ ਚਾਵਲਾ ਨੂੰ 409 ਗ੍ਰਾਮ ਹੈਰੋਇਨ ਅਤੇ ਆਈ 20 ਕਾਰ ਸਮੇਤ ਕਾਬੂ ਕੀਤਾ ਹੈ। ਸੰਜੇ ਚਾਵਲਾ ਸ਼ਿਮਲਾਪੁਰੀ ਦੇ ਨਿਉ ਜਨਤਾ ਨਗਰ ਦਾ ਵਾਸੀ ਹੈ। ਉਨ੍ਹਾਂ ਕਿਹਾ ਕਿ ਦੂਜੇ ਮੁਕਦਮੇ ਵਿੱਚ ਉਨ੍ਹਾਂ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦਾ ਨਾਂਅ ਗੁਰਮਿੰਦਰ ਸਿੰਘ ਉਰਫ ਲਾਲੀ ਹੈ ਅਤੇ ਦੂਜੇ ਦਾ ਨਾਂਅ ਹਰਜਿੰਦਰ ਸਿੰਘ ਉਰਫ ਸੰਨੀ ਹੈ। ਜੋ ਕਿ ਤਰਨ ਤਾਰਨ ਅਤੇ ਅੰਮ੍ਰਿਤਸਰ ਨਗਰ ਦੇ ਵਾਸੀ ਹਨ।