ਲੁਧਿਆਣਾ: ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਅੱਜ ਅਕਾਲੀ-ਭਾਜਪਾ ਵਰਕਰਾਂ ਵੱਲੋਂ ਸੂਬੇ ਭਰ 'ਚ ਮੁਜ਼ਾਹਰੇ ਕੀਤੇ ਗਏ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਸਾਧਿਆ ਨਿਸ਼ਾਨਾ, ਕਿਹਾ-ਜੋ ਕੁਝ ਅਕਾਲੀ ਦਲ ਨੇ 10 ਸਾਲਾਂ 'ਚ ਕੀਤਾ ਉਹੀ ਕੁਝ ਕਾਂਗਰਸ ਦੋ ਸਾਲਾਂ 'ਚ ਕਰ ਚੁੱਕੀ ਹੈ।
ਜੋ ਅਕਾਲੀ ਦਲ ਨੇ 10 ਸਾਲਾਂ 'ਚ ਕੀਤਾ ਉਹੀ ਦੋ ਸਾਲਾਂ 'ਚ ਕਰ ਚੁੱਕੀ ਹੈ ਕਾਂਗਰਸ-ਸਿਮਰਜੀਤ ਬੈਂਸ
ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਬੈਂਸ ਨੇ ਅਕਾਲੀ-ਭਾਜਪਾ ਪਾਰਟੀਆਂ ਸਣੇ ਕਾਂਗਰਸ 'ਤੇ ਜਮ ਕੇ ਸਾਧੇ ਨਿਸ਼ਾਨੇ, ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਨੁਕਸਾਨ।
ਸਿਮਰਜੀਤ ਬੈਂਸ।
ਬੈਂਸ ਨੇ ਕਿਹਾ ਕਿ ਅੱਜ ਅਕਾਲੀ-ਭਾਜਪਾ ਸੜਕਾਂ 'ਤੇ ਉੱਤਰ ਕੇ ਕਾਂਗਰਸ ਦੇ ਖਿਲਾਫ਼ ਨਾਹਰੇਬਾਜ਼ੀ ਕਰ ਰਹੀ ਹੈ ਪਰ ਸ਼ਾਇਦ ਉਹ ਆਪਣਾ ਸਮਾਂ ਭੁੱਲ ਚੁੱਕੇ ਹਨ ਕਿਉਂਕਿ ਦਸ ਸਾਲ ਦੀ ਕਾਰਗੁਜ਼ਾਰੀ 'ਚ ਅਕਾਲੀ-ਭਾਜਪਾ ਨੇ ਵੀ ਇਹੀ ਕੁਝ ਕੀਤਾ ਸੀ।