ਲੁਧਿਆਣਾ: ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਜਿਸ ਕਰਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਐਤਵਾਰ ਨੂੰ ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਦੇ ਹਲਕਾ ਗਿੱਲ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ।
ਇਸ ਮੌਕੇ 'ਤੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ 2022 ਵਿਧਾਨ ਸਭਾ ਦੀ ਚਾਬੀ ਲੋਕ ਇਨਸਾਫ਼ ਪਾਰਟੀ ਦੇ ਹੱਥ ਵਿੱਚ ਹੈ। ਇਸ ਰੈਲੀ ਦੌਰਾਨ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਨੂੰ ਘੇਰਦਿਆ ਕਿਹਾ ਕਿ ਇਸ ਵਾਰ ਲੋਕ ਗੱਲਾਂ ਵਿੱਚ ਨਹੀਂ ਆਉਣਗੇ ਤੇ ਮੈਰਿਟ ਦੇ ਆਧਾਰ 'ਤੇ ਹੀ ਵੋਟਾਂ ਪਾਉਣਗੇ।
ਅਕਾਲੀ ਦਲ 'ਤੇ ਸਾਧੇ ਨਿਸ਼ਾਨੇ
ਉੱਥੇ ਹੀ ਅਕਾਲੀ ਦਲ ਵੱਲੋਂ ਪੰਥਕ ਰੈਲੀ ਕਰਨ 'ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਹੋਈਆਂ ਹਨ। ਇਹ ਉਹ ਲੋਕ ਹਨ ਜਿਹੜੇ 10-10 ਰਾਜ ਕਰਕੇ ਗੁਰੂ ਸਾਹਿਬ ਦੇ ਅੰਗ ਰੂੜੀਆਂ 'ਤੇ ਰੋਲਣ ਵਾਲੇ ਹਨ। ਪੰਥ ਦੇ ਮਖੋਟੇ ਵਿੱਚ ਡੋਗਰੇ ਛੁਪੇ ਹੋਏ ਲੋਕਾਂ ਨੂੰ ਪੰਜਾਬ ਦੇ ਲੋਕ ਕਿਵੇਂ ਭੁੱਲ ਸਕਦੇ ਹਨ। ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਬੈਂਸ ਨੇ ਕਿਹਾ ਕਿ ਇਹ ਦਲ ਬਦਲੂ ਮੌਸਮ ਹੈ, ਕੁਰਸੀਆਂ ਕਰਕੇ ਇਧਰ-ਉਧਰ ਜਾਣ ਦਾ ਦੌਰ ਚੱਲਦਾ ਹੀ ਰਹਿੰਦਾ ਹੈ। ਪਰ ਸਾਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ, ਜਿਸ ਨੇ ਤੁਹਾਨੂੰ ਇਨਾਮ ਦਿੱਤਾ ਹੈ।