ਪੰਜਾਬ

punjab

By

Published : Oct 18, 2019, 11:18 PM IST

ETV Bharat / state

ਰਵਨੀਤ ਬਿੱਟੂ ਦਾ ਅਕਾਲੀ ਦਲ ਨੂੰ ਪਲਟਵਾਰ

ਸੰਸਦ ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ ਮਨਪ੍ਰੀਤ ਇਯਾਲੀ ਨਾ ਘਬਰਾਉਣ , ਧੱਕੇਸ਼ਾਹੀ ਕਾਂਗਰਸ ਦੀ ਆਦਤ ਹੈ। ਰਵਨੀਤ ਬਿੱਟੂ ਨੇ ਕਾਂਗਰਸ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਹਾਰ ਦੀ ਬੁਖਲਾਹਟ 'ਚ ਆ ਕੇ ਅਜਿਹੇ ਇਲਜ਼ਾਮ ਲਾ ਰਿਹਾ ਹੈ।

ਫ਼ੋਟੋ

ਲੁਧਿਆਣਾ: ਮੁੱਲਾਂਪੁਰ ਦਾਖਾ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਇੱਕ ਦੂਸਰੇ 'ਤੇ ਇਲਜ਼ਾਮ ਲਾਓਣ ਦਾ ਦੌਰ ਜਾਰੀ ਹੈ। ਇਸ ਵਿਚਕਾਰ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਮੁੱਲਾਪੁਰ ਦਾਖਾ ਪਹੁੰਚ ਗਏ ਅਤੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ। ਅਕਾਲੀ ਦਲ ਦੇ ਇਲਜ਼ਾਮਾਂ ਦਾ ਸੰਸਦ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਮਨਪ੍ਰੀਤ ਇਯਾਲੀ ਅਤੇ ਉਨ੍ਹਾਂ ਦਾ ਪਰਿਵਾਰ ਬੇਫਿਕਰ ਰਹਿਣ, ਉਨ੍ਹਾਂ ਨਾਲ ਕਾਂਗਰਸ ਕੋਈ ਵੀ ਧੱਕੇਸ਼ਾਹੀ ਨਹੀਂ ਕਰਦੀ।

ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਾਂਗਰਸ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਕਾਲੀ ਦਲ ਹਾਰ ਦੀ ਬੁਖਲਾਹਟ 'ਚ ਆ ਕੇ ਅਜਿਹੇ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਪੈਰਾਮਿਲਟਰੀ ਫੋਰਸ ਦੀ ਮੰਗ ਕੀਤੀ ਉਹ ਲੱਗ ਗਈ, ਫਿਰ ਐਸਐਚਓ ਬਦਲਣ ਦੀ ਮੰਗ ਕੀਤੀ ਉਹ ਵੀ ਹਟਾ ਦਿੱਤਾ ਗਿਆ ਅਤੇ ਪਰ ਫਿਰ ਵੀ ਅਕਾਲੀ ਦਲ ਰੋ ਰਿਹਾ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਮਨਪ੍ਰੀਤ ਇਯਾਲੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹੀ ਰਾਗ ਅਲਾਪਦੇ ਰਹਿੰਦੇ ਹਨ ਅਤੇ ਛੋਟੇ ਬੱਚਿਆਂ ਵਾਂਗ ਇਹ ਇਲਜਾਮ ਲਗਾ ਰਹੇ ਹਨ। ਬਿੱਟੂ ਨੇ ਕਿਹਾ ਕਿ ਜੋ ਧੱਕੇਸ਼ਾਹੀਆਂ ਅਕਾਲੀ ਦਲ ਦੇ ਦਸ ਸਾਲ ਦੇ ਰਾਜ 'ਚ ਰਹੀਆਂ ਸ਼ਾਇਦ ਉਹ ਸਭ ਭੁੱਲ ਗਏ ਹਨ।

ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਕਾਰਨ ਲਗਾਤਾਰ ਇੱਕ ਦੂਜੇ 'ਤੇ ਧੱਕੇਸ਼ਾਹੀਆਂ ਦੇ ਇਲਜ਼ਾਮ ਵੀ ਲਾਏ ਜਾ ਰਹੇ ਹਨ। ਜਿੱਥੇ ਅਕਾਲੀ ਦਲ ਆਪਣੇ ਵਰਕਰਾਂ 'ਤੇ ਪੁਲਿਸ ਦੇ ਝੂਠੇ ਪਰਚਿਆਂ ਦੇ ਇਲਜ਼ਾਮ ਲਾ ਰਿਹਾ ਉੱਥੇ ਹੀ ਰਵਨੀਤ ਬਿੱਟੂ ਇਸ ਨੂੰ ਅਕਾਲੀ ਦਲ ਦੀ ਹਾਰ ਦੀ ਬੁਖਲਾਹਟ ਦੱਸ ਰਹੇ ਹਨ।

ABOUT THE AUTHOR

...view details