ਪੰਜਾਬ

punjab

By

Published : May 11, 2021, 1:08 PM IST

ETV Bharat / state

ਬਰਡ ਫਲੂ ਨੂੰ ਰੋਕਣ ਲਈ ਰੈਪਿਡ ਰਿਸਪਾਂਸ ਟੀਮਾਂ ਨੇ 31,600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ

ਪਿੰਡ ਕਿਲ੍ਹਾ ਰਾਏਪੁਰ ਵਿੱਚ ਸੂਬਾ ਸਿੰਘ ਪੋਲਟਰੀ ਫਾਰਮ ਚੋਂ ਬਰਡ ਫਲੂ ਦੇ ਸੈਂਪਲ ਮਿਲੇ। ਸੈਂਪਲ ਮਿਲਣ ਤੋਂ ਬਾਅਦ ਆਪਰੇਸ਼ਨ ਰੈਪਿਡ ਰਿਸਪਾਂਸ ਟੀਮਾਂ ਐਕਸ਼ਨ ਵਿੱਚ ਆਈਆਂ। ਆਪਰੇਸ਼ਨ ਰੈਪਿਡ ਰਿਸਪਾਂਸ ਟੀਮਾਂ ਪ੍ਰਸ਼ਾਸਨ ਵੱਲੋਂ ਏਡੀਸੀ ਖੰਨਾ ਭਾਰਤ ਦੀ ਅਗਵਾਈ ਵਿੱਚ ਬਣਾਈ ਗਈ। ਇਸ ਟੀਮ ਨੇ ਹੁਣ ਤੱਕ 31 ਹਜ਼ਾਰ 600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬ ਦਿੱਤਾ ਹੈ।

ਫ਼ੋਟੋ
ਫ਼ੋਟੋ

ਲੁਧਿਆਣਾ : ਇੱਥੋਂ ਦੇ ਡੇਹਲੋਂ ਕਸਬੇ ਦੇ ਅਧੀਨ ਆਉਂਦੇ ਪਿੰਡ ਕਿਲ੍ਹਾ ਰਾਏਪੁਰ ਵਿੱਚ ਸੂਬਾ ਸਿੰਘ ਪੋਲਟਰੀ ਫਾਰਮ ਚੋਂ ਬਰਡ ਫਲੂ ਦੇ ਸੈਂਪਲ ਮਿਲੇ। ਸੈਂਪਲ ਮਿਲਣ ਤੋਂ ਬਾਅਦ ਆਪਰੇਸ਼ਨ ਰੈਪਿਡ ਰਿਸਪਾਂਸ ਟੀਮਾਂ ਐਕਸ਼ਨ ਵਿੱਚ ਆਈਆਂ। ਆਪਰੇਸ਼ਨ ਰੈਪਿਡ ਰਿਸਪਾਂਸ ਟੀਮਾਂ ਪ੍ਰਸ਼ਾਸਨ ਵੱਲੋਂ ਏਡੀਸੀ ਖੰਨਾ ਭਾਰਤ ਦੀ ਅਗਵਾਈ ਵਿੱਚ ਬਣਾਈ ਗਈ। ਇਸ ਟੀਮ ਨੇ ਹੁਣ ਤੱਕ 31 ਹਜ਼ਾਰ 600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬ ਦਿੱਤਾ ਹੈ।

ਵੇਖੋ ਵੀਡੀਓ

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਫੋਨ ਉੱਤੇ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਰੈਪਿਡ ਰਿਸਪਾਂਸ ਟੀਮਾਂ ਵੱਲੋਂ ਬਕਾਇਦਾ ਪੀ. ਪੀ. ਈ. ਕਿੱਟਾਂ ਪਾ ਕੇ 12400 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਗਿਆ। ਉਨ੍ਹਾਂ ਦੱਸਿਆ ਕਿ ਬੀਤੀ ਸਵੇਰੇ ਜਦੋਂ ਕਿ 14 ਟੀਮਾਂ ਨੇ ਬਾਅਦ ਦੁਪਹਿਰ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 31 ਹਜ਼ਾਰ 600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਹੜਤਾਲੀ NHM ਮੁਲਾਜ਼ਮਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ

ਸਾਡੀ ਸਹਿਯੋਗੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਡਾ. ਵਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ 7200 ਆਂਡਿਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੋਲਟਰੀ ਫਾਰਮ ’ਚ 80 ਹਜ਼ਾਰ ਦੇ ਕਰੀਬ ਮੁਰਗੇ-ਮੁਰਗੀਆਂ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਆਪਰੇਸ਼ਨ ਜਾਰੀ ਹੈ। ਡਾ. ਚੀਮਾ ਵੱਲੋਂ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਡ ਫਲੂ ਨੂੰ ਇੱਥੇ ਹੀ ਰੋਕ ਲਿਆ ਜਾਵੇ ਇਸ ਲਈ ਟੀਮ ਵੱਲੋਂ ਇਹ ਐਕਸ਼ਨ ਲਿਆ ਜਾ ਰਿਹਾ ਹੈ।

ABOUT THE AUTHOR

...view details