ਲੁਧਿਆਣਾ :ਲੁਧਿਆਣਾ ਦੇ ਵਿੱਚ ਅੱਜ ਕੁਝ ਦੇਰ ਦੇ ਪਏ ਮੀਂਹ ਨੇ ਸਮਾਰਟ ਸਿਟੀ ਦੀ ਪੋਲ ਖੋਲ੍ਹ ਦਿੱਤੀ ਹੈ, ਹਾਲਾਂਕਿ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਕੁਝ ਰਾਹਤ ਦਿਵਾਈ ਹੈ ਪਰ ਲੁਧਿਆਣਾ ਦੇ ਗਿੱਲ ਰੋਡ ਉੱਤੇ ਟਰੈਫਿਕ ਜਾਮ ਹੋ ਗਿਆ ਅਤੇ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ, ਜਿਸ ਕਰਕੇ ਲੋਕ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ। ਲੋਕਾਂ ਨੇ ਕਿਹਾ ਕਿ ਇੱਥੇ ਹਰ ਸਾਲ ਬਰਸਾਤ ਦੇ ਵਿੱਚ ਇਹੀ ਹਾਲ ਹੁੰਦਾ ਹੈ। ਦਾਅਵੇ ਤਾਂ ਕੀਤੇ ਜਾਂਦੇ ਹਨ ਕੇ ਲੁਧਿਆਣਾ ਸਮਾਟ ਸਿਟੀ ਹੈ ਅਤੇ ਲੁਧਿਆਣੇ ਦਾ ਵਿਕਾਸ ਹੋ ਰਿਹਾ ਹੈ ਪਰ ਕੁਝ ਦੇਰ ਪਏ ਮੀਂਹ ਨੇ ਹੀ ਪੋਲ ਖੋਲ੍ਹ ਦਿੱਤੀ ਹੈ। ਲੁਧਿਆਣਾ ਦੇ ਗਿੱਲ ਰੋਡ ਉੱਤੇ ਦੋ ਦੋ ਫੁੱਟ ਪਾਣੀ ਖੜ੍ਹਾ ਹੋਇਆ ਦਿਖਾਈ ਦਿੱਤਾ। ਲੋਕਾਂ ਨੇ ਕਿਹਾ ਕਿ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਲੁਧਿਆਣਾ ਦੀਆਂ ਸੜਕਾਂ ਉੱਤੇ ਜਲ ਥਲ ਹੋ ਗਈ ਹੈ।
ਲੁਧਿਆਣਾ 'ਚ ਮੀਂਹ ਨੇ ਲੋਕਾਂ ਨੂੰ ਦਿੱਤਾ ਸੁੱਖ ਦਾ ਸਾਹ, ਸੜਕਾਂ 'ਤੇ ਬਣੇ ਹੜ੍ਹ ਵਰਗੇ ਹਾਲਾਤ, ਦੇਖੋ ਕਿਵੇਂ ਲੱਗੀਆਂ ਟ੍ਰੈਫਿਕ ਦੀਆਂ ਬ੍ਰੇਕਾਂ
ਲੁਧਿਆਣਾ ਵਿੱਚ ਅੱਜ ਮੀਂਹ ਨਾਲ ਲੋਕਾਂ ਨੂੰ ਇਕ ਪਾਸੇ ਸੁੱਖ ਦਾ ਸਾਹ ਆਇਆ ਹੈ। ਦੂਜੇ ਪਾਸੇ ਸੜਕਾਂ ਉੱਤੇ ਜਮ੍ਹਾਂ ਹੋਏ ਪਾਣੀ ਕਾਰਨ ਟ੍ਰੈਫਿਕ ਨੂੰ ਬੁਰੀ ਤਰ੍ਹਾਂ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਸੜਕਾਂ ਉੱਤੇ ਜਮ੍ਹਾਂ ਹੋਇਆ ਪਾਣੀ :ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਲੁਧਿਆਣਾ ਦੇ ਹਾਲਾਤ ਇਸ ਤਰ੍ਹਾਂ ਦੇ ਹੋਏ ਹੋਣ, ਲੁਧਿਆਣਾ ਵਿਚ ਅਕਸਰ ਹੀ ਮੀਂਹ ਪੈਣ ਤੋਂ ਬਾਅਦ ਸੜਕਾਂ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ, ਲੁਧਿਆਣਾ ਦੇ ਗਿੱਲ ਰੋਡ, ਫਿਰੋਜ਼ਪੁਰ ਰੋਡ, ਜਲੰਧਰ ਬਾਈਪਾਸ, ਪਖੋਵਾਲ ਰੋਡ ਉੱਤੇ ਪਾਣੀ ਖੜ੍ਹਾ ਹੋਣ ਕਰਕੇ ਟਰੈਫਿਕ ਦੀਆਂ ਬਰੇਕਾਂ ਲੱਗੀਆਂ। ਇੱਕ ਨੌਜਵਾਨ ਦਾ ਸਕੂਟਰ ਪਾਣੀ ਪੈਣ ਕਰਕੇ ਖਰਾਬ ਹੋ ਗਿਆ। ਜਿਸ ਨੇ ਕਿਹਾ ਕਿ ਉਹ ਦਫਤਰ ਜਾ ਰਿਹਾ ਸੀ ਪਰ ਪਾਣੀ ਵਿੱਚ ਸਕੂਟਰ ਲੰਘਣ ਕਰਕੇ ਸਕੂਟਰ ਖਰਾਬ ਹੋ ਗਿਆ ਹੈ।
- ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣ ਲਈ ਕਮੇਟੀ ਦਾ ਹੋਇਆ ਗਠਨ, ਆਪ ਨੇ ਮਾਨਹਾਨੀ ਦਾ ਮੁੱਕਦਮਾ ਕਰਨ ਦੀ ਖਿੱਚੀ ਤਿਆਰੀ
- ਫਿਰ ਲੋਕ ਕਹਿੰਦੇ ਪੁਲਿਸ ਵਾਲੇ ਮਦਦ ਨਹੀਂ ਕਰਦੇ, ਬਰਨਾਲਾ ਪੁਲਿਸ ਜ਼ਰੂਰ ਅਗਲੀ ਵਾਰ ਸੌ ਵਾਰ ਸੋਚੂ, ਪੜ੍ਹੋ ਸ਼ਰਾਬੀ ਦਾ ਕਾਰਨਾਮਾ
- Tomato Price News: ਵਧੀਆਂ ਕੀਮਤਾਂ ਨੂੰ ਲੈ ਕੇ ਬਠਿੰਡਾ 'ਚ ਅਨੋਖਾ ਪ੍ਰਦਰਸ਼ਨ,ਟਮਾਟਰਾਂ ਦਾ ਸਿਹਰਾ ਸਜਾ ਕੇ ਘੋੜੀ 'ਤੇ ਨਿਕਲਿਆ ਸਾਬਕਾ ਕੌਂਸਲਰ
ਇਸ ਦੌਰਾਨ ਦੁਕਾਨਦਾਰ ਆਪਣੀ ਦੁਕਾਨਾਂ ਦੇ ਬਾਹਰ ਪਾਣੀ ਕੱਢਦੇ ਵਿਖਾਈ ਦਿੱਤੇ, ਦੁਕਾਨਦਾਰਾਂ ਨੇ ਕਿਹਾ ਕਿ ਲੁਧਿਆਣਾ ਦੀਆਂ ਸੜਕਾਂ ਉੱਤੇ ਅਜਿਹੇ ਹਾਲਾਤ ਨੇ ਕਿ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਪਾਣੀ ਖੜ੍ਹਾ ਹੋ ਜਾਂਦਾ ਹੈ, ਸੀਵਰੇਜ ਜਾਮ ਹੋ ਜਾਂਦੇ ਹਨ, ਸਰਕਾਰ ਕਿਸੇ ਦੀ ਵੀ ਹੋਵੇ ਪਰ ਹਾਲਾਤ ਨਹੀਂ ਬਦਲਦੇ। ਸਥਾਨਕ ਲੋਕਾਂ ਨੇ ਕਿਹਾ ਕਿ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਬਰਸਾਤ ਕਾਰਨ ਲੁਧਿਆਣਾ ਦੇ ਵਿੱਚ ਜਾਮ ਜਰੂਰ ਲੱਗ ਗਿਆ ਹੈ।