ਲੁਧਿਆਣਾ:ਪੰਜਾਬ ਵਿਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਅਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗ ਗਈ ਹੈ। politics has heated up due to ban on arms license
ਗਨ ਹਾਊਸ ਚਲਾਉਣ ਵਾਲੇ ਵੀ ਕਾਫੀ ਪਰੇਸ਼ਾਨ:-ਪਰ ਦੂਜੇ ਪਾਸੇ ਗਨ ਹਾਊਸ ਚਲਾਉਣ ਵਾਲੇ ਵੀ ਕਾਫੀ ਪਰੇਸ਼ਾਨ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਉਹ ਬੀਤੇ ਲੰਮੇਂ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ, ਪਰ ਹੁਣ ਸਰਕਾਰ ਦੇ ਇਸ ਫ਼ਰਮਾਨ ਨੇ ਉਹਨਾਂ ਦੀ ਰੋਜ਼ੀ ਰੋਟੀ ਉੱਤੇ ਹੀ ਲੱਤ ਮਾਰ ਦਿੱਤੀ ਹੈ। ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਹੈ ਹਥਿਆਰ ਵੇਚਣ ਨਾਲੋ ਚੰਗਾ ਹੈ ਕਿ ਉਹ ਕੋਈ ਹੋਰ ਕੰਮ ਕਰ ਲੈਣਾ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਹਥਿਆਰਾਂ ਦੇ ਲਾਇਸੈਂਸ ਉੱਤੇ ਪਾਬੰਦੀ ਲਾਉਣ ਨਾਲ ਕਰਾਇਮ ਘੱਟਣ ਵਾਲਾ ਨਹੀਂ ਹੈ।
ਅਸਲਾ ਲਾਈਸੰਸ ਨਾ ਬਣਨ ਕਰਕੇ ਅਸਲਾ ਵੇਚਣ ਵਾਲੇ ਦੁਕਾਨਦਾਰ ਕਾਫੀ ਪਰੇਸ਼ਾਨ:-ਇਸ ਦੌਰਾਨ ਲੁਧਿਆਣਾ ਦੇ ਗੰਨ ਹਾਊਸ ਮਾਲਕ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਉਹਨਾਂ ਦੇ ਘਰ ਦਾ ਖਰਚਾ ਇਸ ਕੰਮ ਨਾਲ ਚੱਲਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਨੋਟਿਸ ਤੋਂ ਇੱਕ ਦਮ ਰੋਕ ਲਗਾ ਦਿੱਤੀ ਹੈ, ਇਸ ਤਰ੍ਹਾਂ ਰੋਕ ਲਗਾਉਣਾ ਸਹੀ ਨਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜੁਰਮ ਗ਼ੈਰਕਾਨੂੰਨੀ ਹਥਿਆਰਾਂ ਦੇ ਨਾਲ ਹੁੰਦਾ ਹੈ, ਉਨ੍ਹਾਂ ਕਿਹਾ ਆਪਣੇ ਲਾਇਸੰਸੀ ਹਥਿਆਰ ਦੇ ਨਾਲ ਕੋਈ ਅਜਿਹਾ ਕੰਮ ਨਹੀਂ ਕਰਦਾ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੁਕਾਨਦਾਰਾਂ ਬਾਰੇ ਵੀ ਸੋਚਣਾ ਚਾਹੀਦਾ ਸੀ।
ਲਾਇਸੈਂਸ ਧਾਰਕਾਂ ਦਾ ਤਰਕ:-ਇਕ ਪਾਸੇ ਜਿੱਥੇ ਅਸਲਾ ਲਾਇਸੰਸ ਉੱਤੇ ਪਾਬੰਦੀ ਲੱਗਣ ਨਾਲ ਅਸਲਾ ਵੇਚਣ ਵਾਲੇ ਦੁਕਾਨਦਾਰਾਂ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਆਮ ਲੋਕ ਜਿਨ੍ਹਾਂ ਕੋਲ ਪੁਰਾਣੀ ਅਸਲੇ ਦੇ ਲਾਇਸੰਸ ਲਈ ਹੋਏ ਹਨ, ਉਹ ਵੀ ਹੁਣ ਸਰਕਾਰ ਦੀ ਇਸ ਨੀਤੀ ਤੋਂ ਖਫਾ ਨਜ਼ਰ ਆ ਰਹੇ ਹਨ। ਲੁਧਿਆਣਾ ਦਫ਼ਤਰ ਪਹੁੰਚੇ ਇੱਕ ਸ਼ਖਸ ਨੇ ਕਿਹਾ ਕਿ ਅਸੀਂ ਆਪਣੀ ਸੁਰੱਖਿਆ ਦੇ ਲਈ ਲਾਇਸੰਸ ਲੈਕੇ ਹਥਿਆਰ ਰੱਖੇ ਹਨ, ਇਹ ਹਥਿਆਰ ਸਾਡੀ ਪੁਸ਼ਤੈਨੀ ਹਨ।