ਪੰਜਾਬ

punjab

ETV Bharat / state

ਮਾਛੀਵਾੜਾ: ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਭਾਰੀ ਮੁਸ਼ਕਤ ਨਾਲ ਪਾਇਆ ਕਾਬੂ

ਮਾਛੀਵਾੜਾ ਨਜ਼ਦੀਕੀ ਪਿੰਡ ਰਾਕ ਭੱਟੀਆ ਵਿੱਚ ਇੱਕ ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਅੱਗ ਲੱਗ ਗਈ। ਇਹ ਆਹੂਜਾ ਧਾਗਾ ਮਿੱਲ 'ਚ ਰਾਤ ਦੇ ਸਮੇਂ ਬੰਦ ਪਏ ਗੋਦਾਮ 'ਚ ਅੱਗ ਲੱਗੀ।

Machhiwara: A fire broke out at a yarn mill in the middle of the night,The fire brigade managed to control it with great difficulty
ਮਾਛੀਵਾੜਾ: ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਲੱਗੀ ਅੱਗ

By

Published : May 10, 2020, 5:00 PM IST

ਮਾਛੀਵਾੜਾ: ਨਜ਼ਦੀਕੀ ਪਿੰਡ ਰਾਕ ਭੱਟੀਆ ਵਿੱਚ ਇੱਕ ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਅੱਗ ਲੱਗ ਗਈ। ਆਹੂਜਾ ਧਾਗਾ ਮਿੱਲ 'ਚ ਰਾਤ ਦੇ ਸਮੇਂ ਬੰਦ ਪਏ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਮੌਕੇ 'ਤੇ 100 ਤੋਂ ਵੀ ਵੱਧ ਗੱਡੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਗੋਦਾਮ 'ਚ ਲੱਖਾਂ ਰੁਪਏ ਦਾ ਕਾਟਨ ਪਿਆ ਸੀ, ਜੋ ਕਿ ਸੜ ਕੇ ਸੁਆਹ ਹੋ ਗਿਆ।

ਮਾਛੀਵਾੜਾ: ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਲੱਗੀ ਅੱਗ

ਰਾਤ ਸਮੇਂ ਹੀ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੀਆਂ ਰਹੀਆਂ। ਸਵੇਰ ਤੱਕ ਸੌ ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਸਨ ਕਿਉਂਕਿ ਅੱਗ ਬੁਝਣ ਤੋਂ ਬਾਅਦ ਦੁਬਾਰਾ ਸੁਲਗ ਜਾਂਦੀ ਸੀ। ਮਿੱਲ ਦੇ ਕਰਮਚਾਰੀ ਵੀ ਫਾਇਰ ਬ੍ਰਿਗੇਡ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਇਹ ਅੱਗ ਕਿਵੇਂ ਲੱਗੀ, ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਵਰਕਰਾਂ ਮੁਤਾਬਕ ਗੋਦਾਮ 'ਚ ਲੱਖਾਂ ਦਾ ਕਾਟਨ ਪਿਆ ਹੋਇਆ ਸੀ, ਜਿਸ ਤੋਂ ਧਾਗਾ ਬਣਦਾ ਹੈ, ਉਹ ਸਾਰਾ ਸੜ ਕੇ ਸੁਆਹ ਹੋ ਗਿਆ। 'ਤਾਲਾਬੰਦੀ' ਕਾਰਨ ਮਿੱਲ ਬੰਦ ਸੀ ਪਰ ਸੁਰੱਖਿਆ ਕਰਮੀਆਂ ਵਾਲਿਆਂ ਨੇ ਗੋਦਾਮ 'ਚ ਅੱਗ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਿਲਹਾਲ ਮਾਛੀਵਾੜਾ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ABOUT THE AUTHOR

...view details