ਪੰਜਾਬ

punjab

By

Published : Jan 4, 2020, 2:11 PM IST

ETV Bharat / state

ਲੁਧਿਆਣਾ: ਸਪੈਸ਼ਲ 26 ਟੀਮਾਂ ਨੇ ਤੋੜਿਆ ਜਾਅਲੀ ਟ੍ਰੈਵਲ ਏਜੰਟਾਂ ਦਾ ਲੱਕ, 2 ਦਿਨ 'ਚ 29 ਮਾਮਲੇ ਕੀਤੇ ਦਰਜ

ਲੁਧਿਆਣਾ ਪੁਲਿਸ ਨੇ ਜਾਅਲੀ ਟ੍ਰਵੈਲ ਏਜੰਟਾਂ ਦੇ ਸ਼ਿਕੰਜੇ ਨੂੰ ਕੱਸਣ ਲਈ ਪੁਲਿਸ ਨੇ ਮੁਹਿੰਮ ਚਲਾਈ ਹੈ। ਇਸ ਦੌਰਾਨ ਲੁਧਿਆਣਾ ਪੁਲਿਸ ਨੇ 2 ਦਿਨ ਦੇ ਅੰਦਰ 29 ਮਾਮਲਿਆਂ 'ਤੇ ਐਫਆਈਆਰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

break fake travel agent
ਫ਼ੋਟੋ

ਲੁਧਿਆਣਾ: ਪੰਜਾਬ ਦੇ ਨੌਜਵਾਨ ਕੰਮਕਾਜ ਦੀ ਤਲਾਸ਼ ਲਈ ਅਕਸਰ ਵਿਦੇਸ਼ਾਂ ਦਾ ਰੁਖ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਅਜਿਹੇ ਜਾਅਲੀ ਟ੍ਰੈਵਲ ਏਜੰਟਾਂ ਮਿਲ ਜਾਂਦੇ ਹਨ ਜਿਸ ਦਾ ਉਹ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਹ ਆਪਣੀ ਉਮਰ ਭਰ ਦੀ ਪੂੰਜੀ ਗਵਾ ਦਿੰਦੇ ਹਨ। ਅਜਿਹੇ ਹੀ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਲਈ ਲੁਧਿਆਣਾ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ।

ਲੁਧਿਆਣਾ ਪੁਲੀਸ ਕੂਨਰ ਵੱਲੋਂ ਜਾਅਲੀ ਟ੍ਰੈਵਲ ਏਜੰਟਾਂ 'ਤੇ ਠੱਲ੍ਹ ਪਾਉਣ ਲਈ ਸਪੈਸ਼ਲ 26 ਟੀਮਾਂ ਦਾ ਗਠਨ ਕੀਤਾ ਗਿਆ। ਜੋ ਬਿਨਾਂ ਲਾਇਸੈਂਸ ਟ੍ਰੈਵਲ ਏਜੰਸੀਆਂ ਨੂੰ ਚਲਾ ਰਹੇ ਹਨ। ਇਹ ਮੁਹਿੰਮ ਜਾਅਲੀ ਏਜੰਟਾਂ ਦੇ ਲੱਕ ਤੋੜਣ ਲਈ ਚਲਾਈ ਗਈ ਹੈ।

ਵੀਡੀਓ

ਇਸ ਸੰਬਧ 'ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ 100 ਦੇ ਕਰੀਬ ਟ੍ਰੈਵਲ ਏਜੰਟ ਦੇ ਦਸਤਾਵੇਜ਼ਾਂ ਨੂੰ ਚੈਕ ਕੀਤਾ। ਜਿਸ 'ਚ ਕਈ ਏਜੰਟਾਂ ਦੇ ਦਸਤਾਵੇਜ ਠੀਕ ਵੀ ਸੀ ਤੇ ਕਈਆਂ ਦੇ ਦਸਤਾਵੇਜ਼ ਘੱਟ ਹੋਣ ਕਾਰਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਓਡੀਸ਼ਾ 'ਚ ਦਰਦਨਾਰ ਸੜਕ ਹਾਦਸਾ, ਇੱਕੋਂ ਪਰਿਵਾਰ ਦੇ 5 ਜੀਆਂ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਮਹਿਜ਼ 2 ਦਿਨ ਵਿੱਚ 29 ਮਾਮਲੇ ਦਰਜ ਕਰਕੇ 57 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ 'ਚ ਕਈਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ। ਰਾਕੇਸ਼ ਅਗਵਾਲ ਨੇ ਕਿਹਾ ਕਿ ਲੁਧਿਆਣੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਅਲੀ ਟ੍ਰੈਵਲ ਏਜੰਟ ਦਾ ਲੋਕਾਂ ਨੂੰ ਸ਼ਿਕਾਰ ਨਹੀਂ ਬਣਾਉਣ ਦਿੱਤਾ ਜਾਵੇਗਾ।

For All Latest Updates

ABOUT THE AUTHOR

...view details