ਲੁਧਿਆਣਾ: ਜ਼ਿਲ੍ਹੇ ਦੀ ਜਾਮਾ ਮਸਜਿਦ 'ਚ ਕੈਬ ਤੇ ਐਨਆਰਸੀ ਐਕਟ 'ਤੇ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ 'ਚ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਦੁੱਖ ਨਿਰਵਾਨ ਗੁਰਦੁਆਰਾ ਦੇ ਪ੍ਰੀਤ ਪਾਲ, ਆਦਿ ਧਰਮ ਦੇ ਰਾਜ ਕੁਮਾਰ, ਪਾਦਰੀ ਪ੍ਰੇਮ ਲਾਲ ਮੱਸੀ, ਹਿੰਦੂ ਸਮਾਜ ਦੇ ਪਰਮਿੰਦਰ ਮਹਿਤਾ ਨੇ ਵੀ ਸ਼ਿਰਕਤ ਕੀਤੀ ਹੈ।
ਇਸ 'ਤੇ ਜਾਮਾ ਮਸਜਿਦ ਦੇ ਮੁਹੰਮਦ ਉਸਮਾਨ ਉਲ ਰਹਿਮਾਨ ਨੇ ਦੱਸਿਆ ਕਿ ਇਸ ਕਾਨੂੰਨ ਦਾ ਵਿਰੋਧ ਕੋਈ ਇੱਕ ਧਰਮ ਨਹੀਂ ਕਰ ਰਿਹਾ ਬਲਕਿ ਸਾਰੇ ਧਰਮ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਇਹ ਪ੍ਰਦਰਸ਼ਨ ਸਵਿੰਧਾਨ ਦੇ ਮੂਲਰੂਪ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਕਾਨੂੰਨ 'ਚ ਹਿੰਦੂ ਸ਼ਰਨਾਥੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਪਰ ਸਰਕਾਰ ਇਸ ਨੂੰ ਧਰਮ ਦੇ ਨਾਂਅ 'ਤੇ ਵੀ ਵੰਡ ਰਹੀ ਹੈ। ਜੋ ਨਿੰਦਨਯੋਗ ਹੈ।