ਲੁਧਿਆਣਾ:ਚਾਈਨਾ ਡੋਰ ਨੇ ਇੱਕ ਹੋਰ ਮਾਸੂਮ ਨੂੰ ਅਪਣਾ ਸ਼ਿਕਾਰ ਬਣਾਇਆ ਹੈ। ਦੱਸ ਦਈਏ ਕਿ ਸਮਰਾਲਾ ਦੇ ਵਸਨੀਕ ਹਰਜੀਤ ਸਿੰਘ 4 ਸਾਲ ਦਾ ਹੈ ਅਤੇ ਨਰਸਰੀ ਕਲਾਸ ਵਿੱਚ ਪੜਦਾ ਹੈ ਉਹ ਆਪਣੇ ਪਰਿਵਾਰ ਨਾਲ ਸਮਰਾਲਾ ਤੋਂ ਕਟਾਨਾ ਸਾਹਿਬ ਮੱਥਾ ਟੇਕਣ ਕਾਰ ਵਿੱਚ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਤੰਗ ਵੇਖਣ ਲਈ ਉਸ ਨੇ ਕਾਰ ਦੇ ਸ਼ੀਸ਼ੇ ਤੋਂ ਆਪਣੇ ਮੂੰਹ ਬਾਹਰ ਕੱਢ ਲਿਆ, ਜਿਸ ਕਰਕੇ ਉਸ ਦਾ ਚਿਹਰਾ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ। ਮਹਿਜ਼ 4 ਸਾਲ ਦਾ ਮਾਸੂਮ ਹਰਜੀਤ ਚਾਈਨਾ ਡੋਰ ਦਾ ਸ਼ਿਕਾਰ ਬਣ ਗਿਆ ਹੈ ਜਿਸ ਨੇ ਖੁਦ ਕਦੀ ਪਤੰਗ ਨਹੀਂ ਉਡਾਈ, ਪਰ ਕਿਸੇ ਦਾ ਸ਼ੌਂਕ ਅਤੇ ਚਾਈਨਾ ਡੋਰ ਉਸ ਤੇ ਕਹਿਰ ਬਣ ਗਈ ਹੈ।
ਇਹ ਵੀ ਪੜੋ:Drone in India Pak Border: ਭਾਰਤੀ ਸਰਹੱਦ ਅੰਦਰ ਮੁੜ ਦੇਖਿਆ ਗਿਆ ਡਰੋਨ, ਬੀਐਸਐਫ ਵੱਲੋਂ ਕਈ ਰਾਊਂਡ ਫਾਇਰ
ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਪਰਿਵਾਰ: ਪੀੜਤ ਪਰਿਵਾਰ ਸਮਰਾਲਾ ਤੋਂ ਮੱਥਾ ਟੇਕਣ ਲਈ ਕਟਾਣਾ ਸਾਹਿਬ ਜਾ ਰਹੇ ਸਨ ਅਤੇ ਟੋਲ ਪਾਰ ਕਰਦੇ ਹੀ ਇਹ ਹਾਦਸਾ ਵਾਪਰ ਗਿਆ ਤੇ ਬੱਚੇ ਦਾ ਮੂੰਹ ਲਹੂ ਲੁਹਾਣ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਨਿਜੀ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ।