ਪੰਜਾਬ

punjab

ETV Bharat / state

ਮੁੱਲਾਂਪੁਰ ਦਾਖਾ: ਪਿੰਡ ਜਾਂਗਪੁਰ ਵਿੱਚ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ

ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਖੇ ਪਿੰਡ ਜਾਂਗਪੁਰ ਵਿੱਚ ਅਮਨ-ਸ਼ਾਂਤੀ ਨਾਲ ਵੋਟਾਂ ਦਾ ਕੰਮ ਖ਼ਤਮ ਹੋ ਰਿਹਾ ਸੀ ਕਿ ਉੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਚੱਲਾ ਦਿੱਤੀਆਂ। ਇਸ ਦੌਰਾਨ 2 ਨੌਜਵਾਨ ਜਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਕਾਂਗਰਸੀਆਂ ਉੱਤੇ ਦੋਸ਼ ਲਗਾਏ।

ਫ਼ੋਟੋ

By

Published : Oct 21, 2019, 8:27 PM IST

ਲੁਧਿਆਣਾ: ਮੁੱਲਾਂਪੁਰ ਦਾਖਾ ਵਿੱਚ ਪਿੰਡ ਜਾਂਗਪੁਰ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਗੋਲੀਆਂ ਚੱਲ ਗਈਆਂ। ਇਸ ਦੌਰਾਨ 2 ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੌਕੇ ਉੱਤੇ ਮੌਜੂਦ ਪਿੰਡ ਵਾਸੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ 'ਤੇ ਗੋਲੀ ਚਲਾਉਣ ਦੇ ਦੋਸ਼ ਲਗਾਏ ਹਨ।

ਵੇਖੋ ਵੀਡੀਓ

ਪਿੰਡ ਦੇ ਹੀ ਇੱਕ ਐਨਆਰਆਈ ਦਾ ਇਸ ਘਟਨਾ ਤੋਂ ਬਾਅਦ ਗੁੱਸਾ ਫੁੱਟਿਆ ਤੇ ਉਨ੍ਹਾਂ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰ ਜਬਰਨ ਪੋਲਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵੀ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਵਿੱਚੋਂ ਇੱਕ ਭੋਲਾ ਗਰੇਵਾਲ ਨਾਂਅ ਦੇ ਸਖ਼ਸ਼ ਨੇ ਗੋਲੀ ਚੱਲਾ ਦਿੱਤੀ ਜਿਸ ਨਾਲ 2 ਨੌਜਵਾਨ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇੱਟਾਂ ਰੋੜੇ ਵੀ ਜੰਮ ਕੇ ਬਰਸੇ ਅਤੇ ਇੱਕ ਗੱਡੀ ਵੀ ਭੰਨੀ ਗਈ।
ਉਧਰ ਮੌਕੇ 'ਤੇ ਪਿੰਡ ਦੇ ਹੀ ਇੱਕ ਐਨਆਰਆਈ ਨੇ ਇਸ ਨੂੰ ਗੰਦੀ ਸਿਆਸਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦੇ ਵਿਰੁੱਧ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਦੋਵੇਂ ਦੇਸ਼ ਕਰਨਗੇ ਸਮਝੌਤੇ 'ਤੇ ਹਸਤਾਖ਼ਰ

ਸੋ, ਜੰਗਪੁਰ ਦੇ ਵਿੱਚ ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਦੌਰਾਨ ਪਿੰਡ ਦੇ ਵਿੱਚ ਗੋਲੀ ਚੱਲ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਪੁਲਿਸ ਫ਼ੋਰਸ ਪਹੁੰਚੀ ਅਤੇ ਹਾਲਾਤ ਉੱਤੇ ਕਾਬੂ ਪਾਇਆ, ਜਦਕਿ ਜ਼ਖਮੀ ਹੋਏ 2 ਨੌਜਵਾਨਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ।

ABOUT THE AUTHOR

...view details