ਲੁਧਿਆਣਾ: ਸਿਵਲ ਹਸਪਤਾਲ ਵਿੱਚ ਸਰਜਨ ਡਾ ਵਰਨ ਸਾਗਰ ਅਤੇ ਡਾ ਮਿਲਨ ਵਰਮਾ ਨੇ ਇੱਕ ਮਹਿਲਾ ਦਾ ਸਫਲ ਆਪ੍ਰੇਸ਼ਨ ਕਰਕੇ ਉਸ ਦੇ ਸਰੀਰ ਚੋਂ 1500 ਪੱਥਰੀਆਂ ਕੱਢੀਆਂ। ਪ੍ਰੇਮ ਲਤਾ ਤੋਂ ਆਈ ਮਣੀਪੁਰ ਆਈ ਹੈ ਅਤੇ ਮਹਿਲਾ ਹਰਿਆਣਾ ਦੀ ਰਹਿਣ ਵਾਲੀ ਹੈ। ਮਹਿਲਾ ਪੱਥਰੀ ਦੀ ਬੀਮਾਰੀ ਤੋਂ ਕਾਫੀ ਲੰਮੇ ਸਮੇਂ ਤੋਂ ਪੀੜਤ ਸੀ। ਸਿਵਲ ਹਸਪਤਾਲ 'ਚ ਉਸ ਦਾ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤਾ ਗਿਆ ਹੈ। ਵਿਵਾਦਾਂ 'ਚ ਰਹਿਣ ਵਾਲਾ ਲੁਧਿਆਣਾ ਦਾ ਸਿਵਲ ਹਸਪਤਾਲ ਹੋਰ ਹਸਪਤਾਲਾਂ ਲਈ ਇੱਕ ਵੱਡੀ ਮਿਸਾਲ ਬਣਕੇ ਸਾਹਮਣੇ ਆਇਆ ਹੈ।
ਮਹਿਲਾ ਦੇ ਸਰੀਰ 'ਚੋਂ ਨਿਕਲੀਆਂ 1500 ਪੱਥਰੀਆਂ - ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦੇ ਤਹਿਤ ਮਹਿਲਾ ਦਾ ਮੁਫ਼ਤ ਇਲਾਜ ਕਰਕੇ ਇੱਕ ਚੰਗੀ ਮਿਸਾਲ ਪੇਸ਼ ਕੀਤੀ ਹੈ। ਸਿਵਲ ਹਸਪਤਾਲ ਵਿੱਚ ਸਰਜਨ ਡਾ. ਵਰੁਣ ਸਾਗਰ ਅਤੇ ਡਾ. ਮਿਲਨ ਵਰਮਾ ਨੇ ਇੱਕ ਮਹਿਲਾ ਦਾ ਸਫਲ ਆਪ੍ਰੇਸ਼ਨ ਕਰਕੇ ਉਸ ਦੇ ਸਰੀਰ 'ਚੋਂ 1500 ਪੱਥਰੀਆਂ ਕੱਢੀਆਂ।
ਆਮ ਤੌਰ 'ਤੇ ਮਨੁੱਖੀ ਸਰੀਰ ਵਿੱਚ ਇੰਨੀ ਤਦਾਦ 'ਚ ਪੱਥਰੀਆਂ ਵੇਖਣ ਨੂੰ ਨਹੀਂ ਮਿਲਦੀਆਂ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਦੂਰਬੀਨ ਲੈਪ੍ਰੋਸਕੋਪਿਕ ਤਕਨੀਕ ਦੇ ਰਾਹੀਂ ਕੀਤਾ ਗਿਆ ਜਿਸ ਕਾਰਨ ਮਹਿਲਾ ਬਿਲਕੁਲ ਸਿਹਤਮੰਦ ਹੈ ਅਤੇ ਜਲਦੀ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਡਾ. ਵਰੁਣ ਸਾਗਰ ਨੇ ਦੱਸਿਆ ਕਿ ਜਦੋਂ ਮਹਿਲਾ ਉਨ੍ਹਾਂ ਦੇ ਕੋਲ ਆਈ ਸੀ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਉਸ ਨੂੰ ਕਾਫੀ ਦਰਦ ਵੀ ਹੋ ਰਿਹਾ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਅਪਰੇਸ਼ਨ ਕਰਵਾਉਣ ਤੋਂ ਅਸਮਰੱਥ ਸੀ ਪਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਿਹਤ ਸਹੂਲਤਾਂ ਦੇ ਚੱਲਦਿਆਂ ਘੱਟ ਖਰਚੇ 'ਤੇ ਆਧੁਨਿਕ ਤਕਨੀਕ ਦੇ ਨਾਲ ਮਹਿਲਾ ਦਾ ਆਪਰੇਸ਼ਨ ਕੀਤਾ ਗਿਆ।
ਅਪਰੇਸ਼ਨ ਕਰਵਾਉਣ ਵਾਲੀ ਮਹਿਲਾ ਹੁਣ ਬਿਲਕੁਲ ਤੰਦਰੁਸਤ ਹੈ ਅਤੇ ਉਸਨੇ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਉਹ ਦਰਦ ਤੋਂ ਕਾਫੀ ਪ੍ਰੇਸ਼ਾਨ ਸੀ ਪਰ ਆਪਰੇਸ਼ਨ ਤੋਂ ਬਾਅਦ ਉਹ ਕਾਫ਼ੀ ਠੀਕ ਮਹਿਸੂਸ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦੇ ਅੰਦਰੋਂ ਇੰਨੀ ਵੱਡੀ ਤਾਦਾਦ 'ਚ ਪੱਥਰੀਆਂ ਨਿਕਲਣ 'ਤੇ ਉਹ ਖੁਦ ਵੀ ਹੈਰਾਨ ਹੈ।