ਕਪੂਰਥਲਾ:ਪੰਜਾਬ ਦੇ ਇੱਕ ਮੰਤਰੀ ਦੇ ਨਾਂ 'ਤੇ ਪੈਸੇ ਲੈ ਕੇ ਤਰੱਕੀਆਂ ਲੈਣ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ (Social media audio viral regarding promotions) ਆਡੀਓ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ, ਜਿਸ ਵਿੱਚ ਇਹ ਆਡੀਓ ਕਪੂਰਥਲਾ ਦੇ ਜ਼ਿਲ੍ਹਾ ਪੰਚਾਇਤ ਅਫ਼ਸਰ ਦੀ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਹੁਣ ਵਿਭਾਗ ਵੱਲੋਂ ਉਕਤ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਸ ਵਿੱਚ ਕੋਈ ਕਾਰਨ ਨਹੀਂ ਦੱਸਿਆ ਗਿਆ।
ਪਨਸਪ ਅਧਿਕਾਰੀ ਵੱਲੋਂ ਮੰਤਰੀ ਦੇ ਨਾਂ ’ਤੇ ਪੈਸੇ ਲੈ ਕੇ ਤਰੱਕੀ ਲੈਣ ਦੀ ਆਡੀਓ ਵਾਇਰਲ, ਵਿਭਾਗ ਨੇ ਮੁਅਤਲ ਕੀਤਾ ਅਧਿਕਾਰੀ
ਕਪੂਰਥਲਾ ਵਿੱਚ ਇੱਕ ਪਨਸਪ ਅਧਿਕਾਰੀ ਦੀ ਕਿਸੇ ਮੰਤਰੀ ਦਾ ਨਾਮ ਲੈਕੇ ਤਰੱਕੀ ਲੈਣ ਦੀ ਆਡੀਓ ਵਾਇਰਲ (Audio Viral) ਹੋਣ ਤੋਂ ਬਾਅਦ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਸਬੰਧਿਤ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਹੈ।
Published : Nov 20, 2023, 9:31 PM IST
ਆਡੀਓ ਦੀ ਫੋਰੈਂਸਿਕ ਜਾਂਚ:ਇਸ ਸਬੰਧੀ ਜਦੋਂ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਮਰੇ 'ਤੇ ਕੁੱਝ ਨਹੀਂ ਕਿਹਾ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਕਥਿਤ ਆਡੀਓ ਕਾਲ (Alleged audio call) ਦੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਅਤੇ ਇਸ ਆਡੀਓ ਦੀ ਫੋਰੈਂਸਿਕ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਕੇ ਸਰਕਾਰ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ ਨੂੰ ਸਾਹਮਣੇ ਨਸ਼ਰ ਕੀਤਾ ਸੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ ਪਰ ਇਸ ਤੋਂ ਬਾਅਦ ਉਨ੍ਹਾਂ ਸ਼ੈਲਰ ਮਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
- Chhath Puja: ਸੂਰਜ ਨੂੰ ਪਹਿਲਾ ਅਰਘਿਆ ਅੱਜ, ਜਾਣੋ ਸ਼ੁਭ ਸਮਾਂ, ਇਹ ਹੋਵੇਗਾ ਕੱਲ੍ਹ ਸੂਰਜ ਚੜ੍ਹਨ ਦਾ ਸਮਾਂ
- Kartarpur Sahib Gurudwara : ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਾਬ ਤੇ ਮੀਟ ਪਾਰਟੀ ਨੂੰ ਲੈ ਕੇ ਕਾਰਵਾਈ ਦੀ ਮੰਗ
- ਕਿਸਾਨਾਂ ਨੇ ਡੀਸੀ ਦਫਤਰ ਅੱਗੇ ਢੇਰੀ ਕੀਤੀਆਂ ਪਰਾਲੀ ਦੀਆਂ ਟਰਾਲੀਆਂ, ਕਿਹਾ-ਪਰਾਲੀ ਦਾ ਹੈ ਹੱਲ ਤਾਂ ਤੁਸੀ ਖੁਦ ਸੰਭਾਲੋ, ਹਵਾ ਪ੍ਰਦੂਸ਼ਣ ਦੇ ਪਰਚੇ ਦਰਜ ਹੋਣ ਤੋਂ ਭੜਕੇ ਨੇ ਕਿਸਾਨ
ਸ਼ੈਲਰ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ:ਅਧਿਕਾਰੀ ਨੇ ਕਿਹਾ ਕਿ ਪਹਿਲਾਂ ਵੀ ਉਸ ਦੀ ਇੱਕ ਫਰਜ਼ੀ ਆਡੀਓ ਵਾਇਰਲ (Fake audio viral) ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨੂੰ ਉਹ ਆਪਣੇ ਇਮਾਨਦਾਰੀ ਨਾਲ ਕੰਮ ਕਰਨ ਦਾ ਇਨਾਮ ਸਮਝਦਾ ਹੈ ਪਰ ਇਸ ਨਾਲ ਉਸ ਦਾ ਮਨੋਬਲ ਨਹੀਂ ਟੁੱਟਿਆ ਅਤੇ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੈਲਰ ਮਾਲਕਾਂ ਵਿਰੁੱਧ ਅਪੀਲ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਨਿਰਪੱਖ ਜਾਂਚ ਕਰਨ ਅਤੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੰਮ ਉਨ੍ਹਾਂ ਤਾਕਤਵਰ ਸ਼ੈਲਰ ਮਾਲਕਾਂ ਦੇ ਦਬਾਅ ਕਾਰਨ ਹੋਇਆ ਹੈ, ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ, ਨਹੀਂ ਤਾਂ ਵਿਭਾਗ ਦੇ ਮੁਖੀ ਇਮਾਨਦਾਰ ਹਨ।