ਜਲੰਧਰ: ਪਿੰਡ ਮੰਡ ਵਿੱਚ ਇੱਕ ਨੌਜਵਾਨ ਨੇ ਬਲੈਕਮੇਲਿੰਗ ਦੇ ਚੱਲਦਿਆਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਆਤਮ ਹੱਤਿਆ ਕਰਨ ਵਾਲੇ ਹਰਪਾਲ ਸਿੰਘ ਨੂੰ ਤਿੰਨ ਭਰਾ ਬਲੈਕਮੇਲ ਕਰ ਰਹੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਨੇ ਆਰੋਪੀਆਂ ਦੇ ਖ਼ਿਲਾਫ਼ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ
ਜਲੰਧਰ ਦੇ ਪਿੰਡ ਮੰਡ ਵਿੱਚ ਇੱਕ ਨੌਜਵਾਨ ਨੇ ਬਲੈਕਮੇਲਿੰਗ ਦੇ ਚੱਲਦਿਆਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਆਤਮ ਹੱਤਿਆ ਕਰਨ ਵਾਲੇ ਹਰਪਾਲ ਸਿੰਘ ਨੂੰ ਤਿੰਨ ਭਰਾ ਬਲੈਕਮੇਲ ਕਰ ਰਹੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਨੇ ਆਰੋਪੀਆਂ ਦੇ ਖ਼ਿਲਾਫ਼ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਤਮ ਹੱਤਿਆ ਕਰਨ ਵਾਲੇ ਹਰਪਾਲ ਦੇ ਚਚੇਰੇ ਭਰਾ ਰਿੰਕੂ ਨੇ ਦੱਸਿਆ ਕਿ ਹਰਪਾਲ ਪਹਿਲਾਂ ਸਨੀ ਕੋਲ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਹਰਪਾਲ ਨੇ ਆਪਣੀ ਅਲੱਗ ਦੁਕਾਨ ਕਰ ਲਈ, ਜਿਸ ਕਰਕੇ ਸਨੀ ਹਰਪਾਲ ਤੋਂ ਖਾਰ ਖਾਣ ਲੱਗ ਪਿਆ। ਜਿਸ ਤੋਂ ਬਾਅਦ ਸਨੀ ਨੇ ਆਪਣੇ ਦੋ ਹੋਰ ਭਰਾਵਾਂ ਨਾਲ ਰਲ ਕੇ ਹਰਪਾਲ ਖ਼ਿਲਾਫ਼ ਸਾਜਿਸ਼ ਰਚੀ ਅਤੇ ਉਸ ਦੀ ਗਲਤ ਰਿਕਾਰਡਿੰਗ ਕਰ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਹਰਪਾਲ ਨੇ ਆਤਮ ਹੱਤਿਆ ਕਰ ਲਈ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਭਰਾਵਾਂ ਦੇ ਖ਼ਿਲਾਫ਼ 210 ਬੀ, 306,148 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।