ਪੰਜਾਬ

punjab

ETV Bharat / state

ਬੱਸ ਅਤੇ ਛੋਟੇ ਹਾਥੀ ਵਿਚਕਾਰ ਟੱਕਰ, 2 ਜ਼ਖ਼ਮੀ - JALANDHAR UPDATE NEWS

ਸਥਾਨਕ ਨਕੋਦਰ ਲਾਂਬੜਾ ਰੋਡ 'ਤੇ ਅਤੇ ਛੋਟੇ ਹਾਥੀ ਵਿੱਚ ਜ਼ੋਰਦਾਰ ਟੱਕਰ ਹੋ ਗਈ। ਜਿਸ ਦੌਰਾਨ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਫ਼ੋਟੋ
ਫ਼ੋਟੋ

By

Published : Dec 2, 2019, 9:01 PM IST

ਜਲੰਧਰ: ਸਥਾਨਿਕ ਨਕੋਦਰ ਲਾਂਬੜਾ ਰੋਡ 'ਤੇ ਅਤੇ ਛੋਟੇ ਹਾਥੀ ਵਿੱਚ ਜ਼ੋਰਦਾਰ ਟੱਕਰ ਹੋ ਗਈ। ਜਿਸ ਦੌਰਾਨ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਹਿਚਾਣ ਨਕੋਦਰ ਦੇ ਪਿੰਡ ਮੂੰਦਦਾਨ ਦੇ ਰਹਿਣ ਵਾਲੇ ਸੱਦਾਮ ਹੁਸੈਨ ਅਤੇ ਮੁਹੰਮਦ ਵਜੋਂ ਹੋਈ ਹੈ।

ਵੀਡੀਓ

ਜਿਨ੍ਹਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਬੱਸ ਜਲੰਧਰ ਤੋਂ ਨਕੋਦਰ ਵੱਲ ਜਾ ਰਹੀ ਸੀ, ਤੇ ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਹਾਦਸੇ ਦਾ ਕਾਰਨ ਬੱਸ ਵੱਲੋਂ ਕੀਤੀ ਗਈ ਓਵਰਟੇਕਿੰਗ ਹੈ। ਪੁਲਿਸ ਵੱਲੋਂ ਬੱਸ ਅਤੇ ਛੋਟੇ ਹਾਥੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।

ABOUT THE AUTHOR

...view details