ਜਲੰਧਰ: ਦੁਨੀਆਂ ਵਿੱਚ ਬੱਚੇ ਦਾ ਮਾਂ ਬਾਪ ਦਾ ਰਿਸ਼ਤਾ ਐਸਾ ਹੁੰਦਾ ਹੈ ਕਿ ਬੱਚੇ ਦੇ ਪੈਰ ਵਿੱਚ ਕੰਡਾ ਚੁੱਭ ਜਾਏ ਤਾਂ ਉਸ ਦਾ ਦਰਦ ਮਾਂ ਬਾਪ ਦੇ ਸੀਨੇ ਵਿੱਚ ਹੁੰਦਾ ਹੈ। ਹਰ ਮਾਂ ਬਾਪ ਇਹੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਅਤੇ ਕਦੀ ਵੀ ਉਨ੍ਹਾਂ ਕਿਸੇ ਤਰ੍ਹਾਂ ਵੀ ਤਕਲੀਫ ਨਾ ਹੋਵੇ, ਪਰ ਕੁਝ ਮਾਂ ਬਾਪ ਅਜਿਹੇ ਵੀ ਹਨ ਜਿਨ੍ਹਾਂ ਨੂੰ ਰੱਬ ਨੇ ਬੱਚੇ ਦੀ ਦਾਤ ਦਿੱਤੀ ਹੈ, ਪਰ ਉਹ ਆਪਣੇ ਬੱਚੇ ਦੀ ਲੰਮੀ ਜ਼ਿੰਦਗੀ ਲਈ ਅਤੇ ਉਸ ਬੀਮਾਰੀ ਤੋਂ ਉਸ ਦਾ ਇਲਾਜ ਕਰਵਾਉਣ ਲਈ ਦਰ-ਦਰ ਭਟਕ ਰਹੇ ਹਨ।
ਅਜਿਹਾ ਹੀ 6 ਸਾਲਾਂ ਦਾ ਇੱਕ ਬੱਚਾ ਹੈ ਅਹਾਨ ਸਿੰਘ। ਅੱਜ ਤੋਂ ਕਰੀਬ ਢਾਈ ਸਾਲ ਪਹਿਲਾਂ ਮਾਤਾ ਮੋਨਿਕਾ ਅਤੇ ਪਿਤਾ ਜਤਿੰਦਰ ਸਿੰਘ ਪਤਾ ਲੱਗਾ ਕਿ ਅਹਾਨ ਕੈਂਸਰ (Cancer) ਦੇ ਇੱਕ ਐਸੇ ਵੈਰੀਐਂਟ ਤੋਂ ਪੀੜਤ ਹੈ ਜੋ ਲੱਖਾਂ ਬੱਚਿਆਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਹੁੰਦਾ ਹੈ।
ਆਲ ਦੀ ਬਿਮਾਰੀ ਲਈ ਸ਼ਹਿਰ-ਸ਼ਹਿਰ ਹਸਪਤਾਲ ਭਟਕਦੇ ਮਾਪੇ:ਆਹਾਂ ਦੀ ਮਾਂ ਮੋਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਬਿਮਾਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਅਹਾਨ ਦੀ ਉਮਰ ਸਿਰਫ਼ ਢਾਈ ਸਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਹਾਨ ਦੇ ਇਲਾਜ ਲਈ ਪਹਿਲੇ ਜਲੰਧਰ ਦੇ ਕਈ ਹਸਪਤਾਲਾਂ ਦੇ ਚੱਕਰ ਕੱਟੇ, ਪਰ ਜਦ ਪਤਾ ਲੱਗਾ ਕਿ ਜਲੰਧਰ ਵਿੱਚ ਇਸ ਦਾ ਇਲਾਜ ਸੰਭਵ ਨਹੀਂ ਤਾਂ ਉਹ ਬੱਚੇ ਨੂੰ ਲੈ ਕੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ (Chandigarh's PGI Hospital) ਪਹੁੰਚੇ, ਉੱਥੇ ਕੁਝ ਸਮੇਂ ਬੱਚੇ ਦਾ ਇਲਾਜ ਹੋਣ ਤੋਂ ਬਾਅਦ ਪੀ.ਜੀ.ਆਈ. ਦੇ ਡਾਕਟਰਾਂ (PGI Doctors) ਨੇ ਵੀ ਉਸ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਉਹ ਬੱਚੇ ਨੂੰ ਘਰ ਲਿਜਾ ਕੇ ਸੇਵਾ ਕਰਨ।
ਪੀੜਤ ਬੱਚੇ ਦੀ ਮਾਂ ਮੋਨਿਕਾ ਮੁਤਾਬਕ ਡਾਕਟਰਾਂ ਵੱਲੋਂ ਕਹੀ ਗਈ ਇਸ ਗੱਲ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ, ਪਰ ਉਨ੍ਹਾਂ ਨੇ ਆਪਣੇ ਬੱਚੇ ਦੇ ਇਲਾਜ ਲਈ ਹਾਰ ਨਹੀਂ ਮੰਨੀ ਅਤੇ ਉਸ ਨੂੰ ਲੈ ਕੇ ਬੰਬੇ ਵਿਖੇ ਟਾਟਾ ਮੈਮੋਰੀਅਲ ਹਸਪਤਾਲ ਪਹੁੰਚ ਗਏ, ਉੱਥੇ ਵੀ ਕੁੱਝ ਸਮਾਂ ਇਲਾਜ ਤੋਂ ਬਾਅਦ ਡਾਕਟਰਾਂ ਵੱਲੋਂ ਬੱਚੇ ਨੂੰ ਬੰਗਲੌਰ ਦੇ ਇੱਕ ਹਸਪਤਾਲ (A hospital in Bangalore) ਲਿਜਾਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਉਹ ਬੱਚੇ ਨੂੰ ਬੰਗਲੌਰ ਦੀ ਇੱਕ ਹਸਪਤਾਲ ਲੈ ਗਏ। ਮੋਨਿਕਾ ਮੁਤਾਬਕ ਬੱਚੇ ਦੀ ਕੀਮੋ ਅਤੇ ਰੇਡੀਏਸ਼ਨ ਤਾਂ ਕਈ ਵਾਰ ਹੋ ਚੁੱਕੀ ਹੈ, ਪਰ ਹੁਣ ਜੋ ਅਗਲਾ ਇਲਾਜ ਹੈ ਉਸ ਦੇ ਲਈ ਬੈਂਗਲੂਰ ਤੋਂ ਹੀ ਦਵਾਈ ਦਾ ਇੰਤਜ਼ਾਮ ਹੋਣਾ ਹੈ।
ਇਲਾਜ ਲਈ ਜੋ ਦਵਾਈਆਂ ਚਾਹੀਦੀਆਂ ਨੇ ਉਨ੍ਹਾਂ ਦੀ ਕੀਮਤ ਇੱਕ ਕਰੋੜ ਅੱਸੀ ਲੱਖ ਰੁਪਏ ਹੈ:ਅਹਾਨ ਦੇ ਪਿਤਾ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਬੰਗਲੌਰ ਵਿਖੇ ਜਿਸ ਹਸਪਤਾਲ ਵਿੱਚ ਬੱਚੇ ਦਾ ਇਲਾਜ ਚੱਲਣਾ ਹੈ, ਉੱਥੇ ਦੇ ਡਾਕਟਰਾਂ ਮੁਤਾਬਕ ਇਸ ਬਿਮਾਰੀ ਲਈ ਜਿਨ੍ਹਾਂ ਦਵਾਈਆਂ ਦੀ ਲੋੜ ਹੈ, ਉਹ ਦੇਸ਼ ਵਿੱਚ ਨਹੀਂ ਮਿਲਦੀਆਂ ਅਜਿਹੇ ਦਵਾਈਆਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ।