ਪੰਜਾਬ

punjab

ETV Bharat / state

ਇਹ ਕਿਸਾਨ ਇਨਸਾਨਾਂ ਦੀ ਜਗਾ ਪਸ਼ੂਆਂ ਦੇ ਚਾਰੇ ਲਈ ਤਿਆਰ ਕਰਦੇ ਹਨ ਅਚਾਰ

ਆਮ ਤੌਰ ਤੇ ਤੁਸੀਂ ਇਨਸਾਨਾਂ ਦੇ ਖਾਣੇ ਵਿੱਚ ਸੁਆਦ ਲਿਆਉਣ ਲਈ ਵੱਖ-ਵੱਖ ਆਚਾਰ ਤਾਂ ਸੁਣੇ ਹੋਣਗੇ ਪਰ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇਕ ਐਸੇ ਕਿਸਾਨ ਜੋ ਪਸ਼ੂਆਂ ਦੇ ਚਾਰੇ ਲਈ ਅਚਾਰ ਤਿਆਰ ਕਰਦੇ ਹਨ Farmer Harvinder Singh of Jalandhar.Harvinder Singh of Jalandhar makes achari for animals.

Etv Bharat
Etv Bharat

By

Published : Sep 8, 2022, 3:56 PM IST

ਜਲੰਧਰ:ਜਲੰਧਰ ਦੇ ਨਾਮੀ ਕਿਸਾਨ ਹਰਵਿੰਦਰ ਸਿੰਘ ਨਾ ਸਿਰਫ ਖੇਤੀ ਵਿੱਚ ਆਧੁਨਿਕ ਤਕਨੀਕ ਕਰਕੇ ਜਾਣੇ ਜਾਂਦੇ ਨੇ ਬਲਕਿ ਹੋਣ ਜਾਨਵਰਾਂ ਲਈ ਬਣਾਏ ਜਾਣ ਵਾਲੇ ਇਸ ਚਾਰੇ ਦੇ ਆਚਾਰ ਕਰਕੇ ਉਨ੍ਹਾਂ ਨੇ ਇੱਕ ਵੱਖਰੀ ਪਛਾਣ ਬਣਾਈ ਹੈ। Harvinder Singh of Jalandhar makes achari for animals.



ਪੰਜਾਬ ਵਿੱਚ ਕਿਸਾਨੀ ਸ਼ੁਰੂ ਤੋ ਇੱਕ ਮੁੱਖ ਕੀਤਾ ਰਹੀ ਹੈ, ਕਿਸਾਨ ਆਪਣੇ ਖੇਤਾਂ ਵਿੱਚ ਕਣਕ, ਝੋਨਾ, ਮੱਕੀ, ਗੰਨਾ, ਸਬਜ਼ੀਆਂ ਦਾਲਾਂ ਲਗਾ ਕੇ ਨਾ ਸਿਰਫ ਪੰਜਾਬ ਬਲਕਿ ਦੇਸ਼ ਦੇ ਕਈ ਕੋਨਿਆਂ ਵਿੱਚ ਲੋਕਾਂ ਦਾ ਢਿੱਡ ਭਰਦੇ ਹਨ। ਪੰਜਾਬ ਦੇ ਜ਼ਿਆਦਾਤਰ ਕਿਸਾਨ ਅਜੇ ਵੀ ਪੁਰਾਣੇ ਤਰੀਕਿਆਂ ਨਾਲ ਖੇਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਇਨ੍ਹਾਂ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਸਮੇਂ ਦੀ ਲੋੜ ਮੁਤਾਬਿਕ ਆਪਣੇ ਆਪ ਨੂੰ ਅਪਡੇਟ ਅਤੇ ਅਪਗ੍ਰੇਡ ਕੀਤਾ ਹੈ। ਅਜਿਹੇ ਹੀ ਇੱਕ ਕਿਸਾਨ ਹਨ ਜਲੰਧਰ ਦੇ ਹਰਿੰਦਰ ਸਿੰਘ, ਜਿਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਕਰੀਬ ਸਵਾ 100 ਕਿੱਲੇ ਵਿੱਚ ਉਨ੍ਹਾਂ ਵੱਲੋਂ ਖੇਤੀ ਕੀਤੀ ਜਾਂਦੀ ਹੈ।

Jalandhar farmer Harvinder Singh



ਪਹਿਲੇ ਬਾਕੀ ਕਿਸਾਨਾਂ ਵਾਂਗ ਖੇਤਾਂ ਵਿੱਚ ਲਗਾਉਂਦੇ ਸੀ ਬਾਕੀ ਫ਼ਸਲਾਂ:ਹਰਿੰਦਰ ਸਿੰਘ ਸ਼ੁਰੂਆਤੀ ਤੌਰ 'ਤੇ ਬਾਕੀ ਕਿਸਾਨਾਂ ਵਾਂਗ ਆਪਣੇ ਖੇਤਾਂ ਵਿੱਚ ਕਣਕ ਝੋਨਾ ਲਗਾਉਂਦੇ ਸੀ ਪਰ ਉਸ ਦੀ ਤਕਨੀਕ ਬਿਲਕੁਲ ਲੇਟੈਸਟ ਹੁੰਦੀ ਸੀ। ਜਿੱਥੇ ਝੋਨਾ ਲਗਾਉਣ ਲਈ ਡਾ. ਨਰਿੰਦਰ ਸਿੰਘ ਬਾਕੀ ਕਿਸਾਨਾਂ ਤੋਂ ਅਲੱਗ ਖੇਤ ਨੂੰ ਕੱਦੂ ਕਰਨ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਕਰਦੇ ਸੀ। ਜਿਸ ਨਾਲ ਨਾ ਸਿਰਫ਼ ਪਾਣੀ ਬਚਦਾ ਸੀ ਬਲਕਿ ਫ਼ਸਲ ਵੀ ਬਹੁਤ ਚੰਗੀ ਹੁੰਦੀ ਸੀ। ਸੁਰਿੰਦਰ ਸਿੰਘ ਮੁਤਾਬਿਕ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ-ਨਾਲ ਵੋਟਾਂ ਤੇ ਝੋਨੇ ਲਗਾਉਣ ਦੀ ਤਕਨੀਕ ਨੂੰ ਵੀ ਅਪਣਾਇਆ। ਇਸ ਤੋਂ ਇਲਾਵਾ ਕਣਕ ਲਈ ਵੀ ਉਨ੍ਹਾਂ ਨੇ ਇਨ੍ਹਾਂ ਤਕਨੀਕਾਂ ਨੂੰ ਅਪਣਾ ਕੇ ਹੀ ਨਾ ਸਿਰਫ ਫਸਲ ਤੇ ਖਰਚਾ ਘੱਟ ਕੀਤਾ ਬਲਕਿ ਉਸ ਦਾ ਰਿਜ਼ਲਟ ਵੀ ਵਧੀਆ ਆਇਆ।

Jalandhar farmer Harvinder Singh

ਡਾ. ਨਰਿੰਦਰ ਸਿੰਘ ਮੁਤਾਬਿਕ ਉਹ ਆਪਣੇ ਖੇਤਾਂ ਵਿੱਚ ਬੈੱਡ ਬਣਾ ਕੇ ਕਣਕ ਲਗਾਉਂਦੇ ਸੀ ਅਤੇ ਸਿਰਫ ਕਣਕ ਹੀ ਨਹੀਂ ਬਲਕਿ ਕਣਕ ਜਿਸ ਖੇਤ ਵਿੱਚ ਲੱਗੀ ਹੁੰਦੀ ਸੀ ਉਸ ਦੀਆਂ ਵੱਟਾਂ ਉੱਪਰ ਮੱਧਮ ਅਤੇ ਗਾਜਰ ਵੀ ਉਗਾਈ ਜਾਂਦੀ ਸੀ। ਇਸ ਨਾਲ ਨਾ ਸਿਰਫ਼ ਕਣਕ ਦਾ ਝਾੜ ਵਧੀਆ ਮਿਲਦਾ ਸੀ ਬਲਕਿ ਉਸੇ ਖੇਤ ਵਿੱਚ ਗਾਜਰ ਅਤੇ ਮਟਰ ਵੀ ਪੈਦਾ ਕੀਤੇ ਜਾਂਦੇ ਸੀ। ਹਰਿੰਦਰ ਸਿੰਘ ਦੱਸਦੇ ਨੇ ਕਿ ਕਣਕ ਦੀ ਫਸਲ ਲਗਾਉਣ ਤੋਂ ਬਾਅਦ ਫ਼ਸਲ ਦੀ ਵਾਢੀ ਤੋਂ ਪਹਿਲੇ ਹੀ ਗਾਜਰਾਂ ਪੁੱਟੀਆਂ ਜਾਂਦੀਆਂ ਸੀ ਅਤੇ ਉਸ ਤੋਂ ਬਾਅਦ ਮਟਰ ਤੋੜ ਲਏ ਜਾਂਦੇ ਸੀ। ਇਸ ਤੋਂ ਬਾਅਦ ਕਣਕ ਦੀ ਵਾਢੀ ਹੁੰਦੀ ਸੀ। ਜਿਸ ਤੋਂ ਬਾਅਦ ਖੇਤ ਨੂੰ ਏਦਾਂ ਹੀ ਛੱਡ ਦਿੱਤਾ ਜਾਂਦਾ ਸੀ ਤਾਂ ਕਿ ਝੋਨੇ ਦੀ ਫ਼ਸਲ ਤੋਂ ਪਹਿਲੇ ਖੇਤਾਂ ਵਿੱਚ ਪਏ ਗਾਜਰਾਂ ਦੇ ਪੱਤੇ ਅਤੇ ਉਹ ਮਟਰਾਂ ਦੇ ਬੂਟੇ ਖੇਤ ਵਿੱਚ ਹੀ ਸੁੱਕ ਜਾਣ ਜੋ ਕਿ ਬਾਅਦ ਵਿੱਚ ਕੁਦਰਤੀ ਖਾਦ ਦਾ ਕੰਮ ਕਰਦੇ ਸੀ। ਹਰਿੰਦਰ ਸਿੰਘ ਆਪਣੀ ਇਸ ਖੇਤੀ ਨਾਲ ਦੁਨੀਆਂ ਵਿੱਚ ਇੱਕ ਮਿਸਾਲ ਬਣੇ ਹੋਏ ਹਨ।



ਹੁਣ ਪੂਰੀ ਜ਼ਮੀਨ ਵਿੱਚ ਪਸ਼ੂਆਂ ਦੇ ਚਾਰੇ ਲਈ ਕਰ ਰਹੇ ਹਨ ਕੰਮ:ਅੱਜ ਹਰਿੰਦਰ ਸਿੰਘ ਆਪਣੀ ਪੂਰੀ ਜ਼ਮੀਨ ਉੱਪਰ ਮੱਕੀ ਅਤੇ ਚਰ੍ਹੀ ਦੀ ਖੇਤੀ ਕਰਦੇ ਹਨ। ਇਸ ਮੱਕੀ ਅਤੇ ਚਰ੍ਹੀ ਨਾਲ ਉਨ੍ਹਾਂ ਵੱਲੋਂ ਪਸ਼ੂਆਂ ਦੇ ਖਾਣੇ ਲਈ ਆਚਾਰ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਿਕ ਜੋ ਚਾਰਾ ਅਤੇ ਤੂੜੀ ਕਿਸਾਨ ਆਪਣੇ ਪਸ਼ੂਆਂ ਨੂੰ ਪਾਉਂਦੇ ਹਨ। ਉਨ੍ਹਾਂ ਨਾਲੋਂ ਕਿਤੇ ਵੱਧ ਫ਼ਾਇਦੇਮੰਦ ਉਨ੍ਹਾਂ ਵੱਲੋਂ ਬਣਾਇਆ ਗਿਆ ਇਹ ਪਸ਼ੂਆਂ ਲਈ ਅਚਾਰ ਸਾਬਿਤ ਹੋ ਰਿਹਾ ਹੈ। ਪਹਿਲੇ ਹਰਿੰਦਰ ਸਿੰਘ ਆਪਣੇ ਖੇਤਾਂ ਵਿੱਚ ਮੱਕੀ ਅਤੇ ਚਰ੍ਹੀ ਕਣਕ ਦੀ ਫਸਲ ਬੀਜਦੇ ਹਨ ਅਤੇ ਉਸ ਤੋਂ ਬਾਅਦ ਇਸ ਫਸਲ ਨੂੰ ਕੱਟ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਜ਼ਰੀਏ ਜਿਸ ਨੂੰ ਕੁਤਰ ਕੇ ਇਕ ਪੂਰੇ ਪ੍ਰੋਸੈੱਸ ਰਾਹੀਂ ਇਸ ਨੂੰ ਪਸ਼ੂਆਂ ਦੇ ਆਚਾਰ ਵਿੱਚ ਤਬਦੀਲ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਦੀ ਏਅਰਟਾਈਟ ਪੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਇਹ ਜ਼ਿਆਦਾ ਸਮੇਂ ਲਈ ਪਸ਼ੂਆਂ ਦੇ ਕੰਮ ਆ ਸਕੇ। ਉਨ੍ਹਾਂ ਮੁਤਾਬਿਕ ਪਸ਼ੂਆਂ ਦੇ ਚਾਰੇ ਰੂਪੀ ਆਚਾਰ ਵਿੱਚ ਨਾਂ ਸਿਰਫ਼ ਪੂਰੇ ਪੌਸ਼ਟਿਕ ਤੱਤ ਵੀ ਹੁੰਦੇ ਨੇ ਨਾਲ ਹੀ ਇਹ ਖਾਣ ਵਿੱਚ ਵੀ ਪਸ਼ੂਆਂ ਨੂੰ ਚਾਰੇ ਅਤੇ ਤੂੜੀ ਨਾਲੋਂ ਕਿਤੇ ਸਹੀ ਲੱਗਦਾ ਹੈ। ਪਸ਼ੂਆਂ ਦੇ ਇਸ ਅਚਾਰ ਨਾਲ ਪਸ਼ੂ ਉਹ ਸਿਰਫ ਤੰਦਰੁਸਤ ਰਹਿੰਦਾ ਹੈ ਬਲਕਿ ਉਸ ਦੀ ਦੁੱਧ ਦੇਣ ਦੀ ਸਮਰੱਥਾ ਵੀ ਹੋਰ ਵਧ ਜਾਂਦੀ ਹੈ।




'ਕਿਸਾਨ ਖੇਤੀਬਾੜੀ ਤਾਂ ਕਰਦੇ ਨੇ ਪਰ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ':ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਆਪਣੀ ਪੁਰਾਣੀ ਤਕਨੀਕ ਨਾਲ ਹੀ ਖੇਤੀਬਾੜੀ ਕਰ ਰਹੇ ਹਨ। ਜਿਸ ਨਾਲ ਮਿਹਨਤ ਵੀ ਜ਼ਿਆਦਾ ਲੱਗਦੀ ਹੈ, ਪਾਣੀ ਦਾ ਇਸਤੇਮਾਲ ਵੀ ਜ਼ਿਆਦਾ ਹੁੰਦਾ ਹੈ ਅਤੇ ਝਾੜ ਵੀ ਇੰਨਾ ਜ਼ਿਆਦਾ ਨਹੀਂ ਮਿਲ ਪਾਉਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਹਰ ਦੂਸਰੇ ਕੰਮ ਵਾਂਗ ਕਿਸਾਨਾਂ ਨੂੰ ਵੀ ਆਪਣੇ ਆਪ ਨੂੰ ਅਪਡੇਟ ਅਤੇ ਅਪਗ੍ਰੇਡ ਕਰਨਾ ਚਾਹੀਦਾ ਹੈ ਤਾਂ ਕਿ ਜ਼ਮੀਨ ਤੋਂ ਵਧੀਆ ਫਸਲ ਅਤੇ ਪਸ਼ੂਆਂ ਤੋਂ ਵਧੀਆ ਦੁੱਧ ਹਾਸਿਲ ਕੀਤਾ ਜਾ ਸਕੇ।



ਹਰਿੰਦਰ ਸਿੰਘ ਦੇ ਸਾਥੀ ਵੀ ਅਪਣਾਉਂਦੇ ਨੇ ਹਰਿੰਦਰ ਸਿੰਘ ਦੀਆਂ ਤਕਨੀਕਾਂ:ਹਰਿੰਦਰ ਸਿੰਘ ਦੇ ਕਰੀਬੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਨੇ ਜੋ ਹਰਿੰਦਰ ਸਿੰਘ ਆਪਣੀ ਖੇਤੀਬਾੜੀ ਵਿੱਚ ਕਰਦੇ ਹਨ। ਉਨ੍ਹਾਂ ਮੁਤਾਬਿਕ ਇਨ੍ਹਾਂ ਨਵੀਆਂ ਤਕਨੀਕਾਂ ਨਾਲ ਉਨ੍ਹਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਉਹ ਬਾਕੀ ਕਿਸਾਨਾਂ ਨੂੰ ਵੀ ਸਲਾਹ ਦਿੰਦੇ ਨੇ ਕਿ ਇਨ੍ਹਾਂ ਨਵੀਆਂ ਤਕਨੀਕ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਖੇਤੀਬਾੜੀ ਜ਼ਰੀਏ ਜ਼ਿਆਦਾ ਮੁਨਾਫ਼ਾ ਕਮਾਇਆ ਜਾ ਸਕੇ।

ਇਹ ਵੀ ਪੜ੍ਹੋ:ਸ਼ਹਿਰ ਦੇ ਕੂੜੇ ਦੇ ਨਿਪਟਾਰੇ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਪ੍ਰਸ਼ਾਸਨ ਦਾ ਖਾਸ ਉਪਰਾਲਾ

ABOUT THE AUTHOR

...view details