ਜਲੰਧਰ:ਪੰਜਾਬ ਵਿੱਚ ਕਿਸਾਨ ਇਕ ਪਾਸੇ ਜਿੱਥੇ ਗੰਨ੍ਹੇ ਦੀ ਬਕਾਇਆ ਰਾਸ਼ੀ ਅਤੇ ਸਹੀ ਕੀਮਤ ਨਾ ਮਿਲਣ ਕਰਕੇ ਸੜਕਾਂ ਤੇ ਧਰਨੇ ਦਿੰਦੇ ਹੋਏ ਨਜ਼ਰ ਆਉਂਦੇ ਹਨ, ਇਹੀ ਨਹੀਂ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਵਿੱਚ ਗੰਨੇ ਦੀ ਖੇਤੀ ਨੂੰ ਬੰਦ ਕਰ ਚੁੱਕੇ ਹਨ। ਉਥੇ ਹੀ ਜਲੰਧਰ ਵਿਚ ਇਕ ਅਜਿਹਾ ਕਿਸਾਨ ਅਮਰਜੀਤ ਸਿੰਘ ਵੀ ਹੈ ਜੋ ਸਿਰਫ ਗੰਨੇ ਦੀ ਔਰਗੈਨਿਕ ਖੇਤੀ ਹੀ ਕਰਦਾ ਹੈ, ਇਸ ਕਿਸਾਨ ਵੱਲੋਂ ਔਰਗੈਨਿਕ ਗੰਨੇ ਦੀ ਫ਼ਸਲ ਲਗਾ ਖ਼ੁਦ ਹੀ ਉਸ ਦਾ ਗੁੜ ਬਣਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਹੈ। Bhangu natural farming farm village Chaharke in Jalandhar.Sugarcane farmer Amarjit Singh.
ਜਲੰਧਰ ਦਾ ਇਹ ਕਿਸਾਨ ਸਿਰਫ ਗੰਨੇ ਦੀ ਖੇਤੀ ਨਾਲ ਹੀ ਕਮਾ ਰਿਹਾ ਲੱਖਾਂ:ਅੱਜ ਦੇ ਦੌਰ ਵਿੱਚ ਹਰ ਕੋਈ ਸ਼ੁੱਧ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੁੰਦਾ ਹੈ ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਹੈ ਅੱਜ ਜੋ ਖਾਣਾ ਲੋਕਾਂ ਨੂੰ ਖਾਣ ਲਈ ਮਿਲ ਰਿਹਾ ਹੈ ਉਸ ਵਿੱਚ ਜਾਨਲੇਵਾ ਕੈਮੀਕਲ ਮੌਜੂਦ ਹੁੰਦੇ ਹਨ। ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੇ ਕਿਸਾਨ ਸਪਰੇਅ ਅਤੇ ਕੈਮੀਕਲ ਵਾਲੀਆਂ ਫ਼ਸਲਾਂ ਤੋਂ ਹੱਟ ਕੇ ਕੁਦਰਤੀ ਖੇਤੀ ਵੱਲ ਤੁਰ ਪਏ ਹਨ। ਅਜਿਹਾ ਹੀ ਇੱਕ ਕਿਸਾਨ ਜਲੰਧਰ ਦੇ ਚਾੜ੍ਹਕੇ ਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ, ਜਿਸ ਕੋਲ ਅੱਜ ਕਰੀਬ 13 ਏਕੜ ਜ਼ਮੀਨ ਹੈ। ਅਮਰਜੀਤ ਆਪਣੀ ਜ਼ਮੀਨ ਵਿੱਚ ਸਿਰਫ਼ ਔਰਗੈਨਿਕ ਗੰਨੇ ਦੀ ਖੇਤੀ ਹੀ ਕਰ ਰਿਹਾ ਹੈ। ਹਾਲਾਂਕਿ ਜ਼ਮੀਨ ਦੇ ਥੋੜ੍ਹੇ ਜਿਹੇ ਟੁਕੜੇ ਵਿਚ ਉਸ ਦੇ ਆਰਗੈਨਿਕ ਹਲਦੀ ਅਤੇ ਅਰਹਰ ਦੀ ਦਾਲ ਵੀ ਉਗਾਈ ਹੈ। ਅਮਰਜੀਤ ਮੁਤਾਬਿਕ ਕਿਸਾਨ ਇਕ ਪਾਸੇ ਜਿਥੇ ਗੰਨੇ ਦੀ ਫ਼ਸਲ ਲਗਾਉਣਾ ਬੰਦ ਕਰ ਰਹੇ ਹਨ ਪਰ ਉਹ ਖੁਦ ਸਿਰਫ਼ ਇਸੇ ਖੇਤੀ ਤੋਂ ਬੇਹੱਦ ਖੁਸ਼ ਹੈ। Jalandhar latest news in Punjabi.
ਗੰਨੇ ਦੀ ਖੇਤੀ ਤੋਂ ਹੋ ਜਾਂਦਾ ਹੋ ਲੱਖਾਂ ਦਾ ਮੁਨਾਫਾ:ਕਿਸਾਨ ਅਮਰਜੀਤ ਸਿੰਘ ਮੁਤਾਬਿਕ ਉਸ ਅਤੇ ਉਸ ਦੇ ਭਰਾ ਕੋਲ ਜਿੰਨੀ ਵੀ ਜ਼ਮੀਨ ਹੈ ਉਸ ਵਿੱਚ ਉਹ ਸਿਰਫ਼ ਔਰਗੈਨਿਕ ਖੇਤੀ ਹੀ ਕਰਦੇ ਹਨ। ਉਨ੍ਹਾਂ ਦੇ ਮੁਤਾਬਿਕ ਪਹਿਲਾਂ ਉਹ ਆਪਣੀ ਜ਼ਮੀਨ ਵਿੱਚ ਝੋਨਾ, ਕਣਕ, ਮੱਕੀ, ਗੱਦੇ ਵਰਗੀਆਂ ਸਾਰੀਆਂ ਫ਼ਸਲਾਂ ਪੈਦਾ ਕਰਦੇ ਸੀ। ਪਰ ਹੁਣ ਉਨ੍ਹਾਂ ਨੇ ਬਾਕੀ ਸਾਰੀਆਂ ਫ਼ਸਲਾਂ ਨੂੰ ਉਗਾਉਣ ਬੰਦ ਕਰ ਦਿੱਤਾ ਹੈ। ਉਨ੍ਹਾਂ ਦੇ ਮੁਤਾਬਿਕ ਹੁਣ ਉਹ ਆਪਣੀ ਜ਼ਮੀਨ ਦੇ ਥੋੜ੍ਹੇ ਜਿਹੇ ਟੁਕੜੇ ਵਿਚ ਹਲਦੀ ਅਤੇ ਅਰਹਰ ਦੀ ਦਾਲ ਉਗਾਉਂਦੇ ਹਨ ਜਦਕਿ ਬਾਕੀ ਪੂਰੀ ਜ਼ਮੀਨ ਵਿੱਚ ਗੰਨੇ ਦੀ ਫ਼ਸਲ ਲਗਾ ਕੇ ਉਸ ਤੋਂ ਔਰਗੈਨਿਕ ਗੁੜ ਤਿਆਰ ਕਰਦਾ ਹਨ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਗੁੜ ਅੱਜ ਕਾਫੀ ਲੋਕਾਂ ਦੀ ਖਾਣ ਪਹਿਲੀ ਪਸੰਦ ਬਣ ਚੁੱਕਿਆ ਹੈ।