ਜਲੰਧਰ:ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਨਗਰ (Guru Tegh Bahadur Singh Nagar) ਤੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤਨੀ ਨੇ ਪਤੀ ਤੋਂ ਦੁੱਖੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ 17 ਸਾਲ ਪਹਿਲਾਂ ਉਸ ਦੀ ਬੇਟੀ ਪ੍ਰਿਆ ਦਾ ਵਿਆਹ ਲਵਲੀਨ ਛਾਬੜਾ ਨਾਲ ਹੋਇਆ। ਵਿਆਹ ਤੋਂ ਬਾਅਦ ਹੀ ਮ੍ਰਿਤਕ ਨਾਲ ਉਸ ਦੇ ਪਤੀ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਤੀ ਦੇ ਜ਼ੁਲਮ ਤੋਂ ਤੰਗ ਹੋ ਕੇ ਪ੍ਰਿਆ ਨੇ ਖੁਦਕੁਸ਼ੀ (Suicide) ਕਰ ਲਈ।
ਉਨ੍ਹਾਂ ਦੱਸਿਆ ਕਿ ਕਈ ਵਾਰ ਮ੍ਰਿਤਕ ਆਪਣੇ ਦੋ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਵੀ ਆ ਗਈ, ਪਰ ਫਿਰ ਪੰਚਾਇਤ ਵਿੱਚ ਮੁਆਫੀ ਮੰਗ ਕੇ ਮ੍ਰਿਤਕ ਦਾ ਪਤੀ ਵਾਪਸ ਲੈ ਜਾਂਦੇ ਸੀ ਅਤੇ ਫਿਰ ਤੋਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਲਵਲੀਨ ਨੇ ਆਪਣੀ ਸਾਰੀ ਜਾਇਦਾਦ ਆਪਣੀ ਭਾਬੀ ਦੇ ਨਾਮ ਕਰ ਦਿੱਤ ਸੀ ਅਤੇ ਉਹ ਆਪਣੀ ਹੀ ਪਤਨੀ ਨੂੰ ਆਪਣੇ ਹੀ ਘਰ ਵਿੱਚ ਰਹਿਣ ਲਈ ਕਿਰਾਇਆ ਮੰਗ ਦਾ ਸੀ ਅਤੇ ਜੇਕਰ ਉਹ ਕਿਰਾਏ ਤੋਂ ਮਨ੍ਹਾਂ ਕਰਦੀ ਸੀ ਤਾਂ ਉਸ ਨੂੰ ਘਰ ਤੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮ੍ਰਿਤਕ ਪ੍ਰਿਆ ਨੇ ਫਾਂਸੀ ਲਗਾਕੇ ਖੁਦਕੁਸ਼ੀ (Suicide) ਕਰ ਲਈ।