ਪੰਜਾਬ

punjab

By

Published : Jun 24, 2020, 8:01 PM IST

Updated : Jun 25, 2020, 5:21 AM IST

ETV Bharat / state

ਪਾਕਿ 'ਚ ਰਹਿੰਦੀ ਮੰਗੇਤਰ ਨੂੰ ਨਹੀਂ ਮਿਲ ਰਿਹਾ ਵੀਜ਼ਾ, ਨੌਜਵਾਨ ਨੇ ਪੀਐਮ ਮੋਦੀ ਨੂੰ ਕੀਤੀ ਅਪੀਲ

ਲੌਕਡਾਊਨ ਕਾਰਨ ਪੰਜਾਬ ਦੇ ਜਲੇਧਰ ਦੇ ਰਹਿਣ ਵਾਲੇ ਮੁੰਡੇ ਦੇ ਵਿਆਹ ਚ ਰੁਕਾਵਟ ਖੜ੍ਹੀ ਹੋ ਗਈ ਹੈ। ਨੌਜਵਾਨ ਦਾ ਪਾਕਿਸਤਾਨ ਦੀ ਕੁੜੀ ਨਾਲ ਹੋਣਾ ਸੀ ਪਰ ਲੌਕਡਾਊਨ ਕਾਰਨ ਕੁੜੀ ਨੂੰ ਭਾਰਤ ਆਉਣ ਲਈ ਵੀਜ਼ਾ ਨਾ ਮਿਲਣ ਕਾਰਨ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਲੰਮਾ ਹੋ ਰਿਹਾ ਹੈ। ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮਦਦ ਦੀ ਮੰਗ ਕਰਦਿਆਂ ਜਲਦੀ ਵੀਜ਼ਾ ਦਿੱਤੇ ਦਾਣ ਦੀ ਅਪੀਲ ਕੀਤੀ ਹੈ।

ਫ਼ੋਟੋ
ਫ਼ੋਟੋ

ਜਲੰਧਰ: ਇੱਕ ਪਾਸੇ ਜਿੱਥੇ ਹਿੰਦੁਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕਈ ਮੁੱਦਿਆਂ ਨੂੰ ਲੈ ਕੇ ਇੱਕ ਦੂਜੇ ਨਾਲ ਉਲਝਦੀਆਂ ਦਿਖਾਈ ਦਿੰਦੀਆਂ ਹਨ ਉੱਥੇ ਹੀ ਦੂਜੇ ਪਾਸੇ ਕੁੱਝ ਰਿਸ਼ਤੇ ਅਜਿਹੇ ਵੀ ਹਨ ਜੋ ਇਨ੍ਹਾਂ ਸਰਹੱਦਾਂ ਨੂੰ ਨਹੀਂ ਮੰਨਦੇ।

ਵੇਖੋ ਵੀਡੀਓ

ਇਹੋ ਜਿਹਾ ਹੀ ਇੱਕ ਰਿਸ਼ਤਾ ਹੈ ਜਲੰਧਰ ਦੀ ਮਧੁਬਨ ਕਾਲੋਨੀ ਦੇ ਰਹਿਣ ਵਾਲੇ ਕਮਲ ਕਲਿਆਣ ਅਤੇ ਪਾਕਿਸਤਾਨ ਦੀ ਰਹਿਣ ਵਾਲੀ ਸੁਮਾਇਲਾ ਦਾ ਹੈ। ਕਮਲ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾਂ ਪੰਜ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਦੋਵਾਂ ਦਾ ਵੀਡੀਓ ਰਾਹੀਂ ਮੰਗਣਾ ਵੀ ਹੋ ਚੁੱਕਾ ਹੈ। ਪਰ ਲੌਕਡਾਊਨ ਕਾਰਨ ਵਿਆਹ ਲਈ ਦੋਵਾਂ ਦਾ ਇਹ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਕਮਲ ਕਲਿਆਣ ਨੇ ਦੱਸਿਆ ਕਿ ਮੰਗਣੀ 2018 ਵਿੱਚ ਹੋਈ ਸੀ ਅਤੇ ਇਸ ਸਾਲ ਮਾਰਚ ਵਿੱਚ ਦੋਹਾਂ ਦਾ ਵਿਆਹ ਵੀ ਹੋਣਾ ਸੀ। ਉਸ ਨੇ ਦੱਸਿਆ ਕਿ ਕੋਰੋਨਾ ਦੇ ਚੱਲਦੇ ਸੁਮਾਇਲਾ ਦੇ ਸਾਰੇ ਕਾਗਜ਼ ਪੂਰੇ ਹੋਣ ਦੇ ਬਾਵਜੂਦ ਵੀ ਵੀਜ਼ਾ ਨਹੀਂ ਮਿਲ ਰਿਹਾ।

ਕਮਲ ਕਲਿਆਣ ਨੇ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਹੀ ਇਸ ਸਬੰਧੀ ਕੋਈ ਹੱਲ ਕਰਨ ਅਤੇ ਸੁਮਾਇਲਾ ਨੂੰ ਵੀਜ਼ਾ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਦਾ ਵਿਆਹ ਹੋ ਸਕੇ।

Last Updated : Jun 25, 2020, 5:21 AM IST

ABOUT THE AUTHOR

...view details