ਪੰਜਾਬ

punjab

ETV Bharat / state

ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਵਿੱਚ ਵੀ ਆਪ ਨੇਤਾ ਦੇ ਪੁਲਿਸ ਨੂੰ ਦਬਕੇ - ਜਲੰਧਰ ਵਿੱਚ ਆਪ ਇੰਚਾਰਜ ਦਾ ਪੁਲਿਸ ਨਾਲ ਝਗੜਾ

ਜਲੰਧਰ 'ਚ ਵਿਧਾਇਕ ਅਤੇ ਪੁਲਿਸ ਅਧਿਕਾਰੀ ਦਾ ਝਗੜਾ ਅਜੇ ਠੰਡਾ ਨਹੀਂ ਹੋਇਆ ਕਿ ਕਪੂਰਥਲਾ 'ਚ 'ਆਪ' ਨੇਤਾ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਿਸ ਵਿਚਾਲੇ ਝਗੜੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਥਾਣਾ ਡਵੀਜ਼ਨ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਪੁਲਿਸ ਦੀ ਸਦਰ ਬਜ਼ਾਰ, ਕਪੂਰਥਲਾ ਨੰਬਰ 1 ਦੀ ਟੀਮ ਨੇ ਛਾਪਾ ਮਾਰਿਆ। AAP leader police threatened in Kapurthala too.

Etv Bharat
Etv Bharat

By

Published : Sep 24, 2022, 8:01 PM IST

Updated : Sep 24, 2022, 11:02 PM IST

ਜਲੰਧਰ: ਜਲੰਧਰ 'ਚ ਵਿਧਾਇਕ ਅਤੇ ਪੁਲਿਸ ਅਧਿਕਾਰੀ ਦਾ ਝਗੜਾ ਅਜੇ ਠੰਡਾ ਨਹੀਂ ਹੋਇਆ ਕਿ ਕਪੂਰਥਲਾ 'ਚ 'ਆਪ' ਨੇਤਾ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਿਸ ਵਿਚਾਲੇ ਝਗੜੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਥਾਣਾ ਡਵੀਜ਼ਨ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਪੁਲਿਸ ਦੀ ਸਦਰ ਬਜ਼ਾਰ, ਕਪੂਰਥਲਾ ਨੰਬਰ 1 ਦੀ ਟੀਮ ਨੇ ਛਾਪਾ ਮਾਰਿਆ। AAP leader police threatened in Kapurthala too.

After Jalandhar AAP leader police threatened in Kapurthala too

ਜਿੱਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਚੋਰ ਨੂੰ ਫੜਿਆ ਸੀ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਉਕਤ ਦੁਕਾਨਦਾਰ ਨੂੰ ਚੋਰੀ ਦਾ ਸੋਨਾ ਵੇਚਿਆ ਸੀ, ਜਿਸ ਕਾਰਨ ਪੁਲਿਸ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਈ ਸੀ ਪਰ ਕਪੂਰਥਲਾ ਤੋਂ ਹਲਕਾ ਇੰਚਾਰਜ ਮੰਜੂ ਰਾਣਾ ਜੋ ਉਕਤ ਦੁਕਾਨਦਾਰ ਦੇ ਨਜ਼ਦੀਕ ਹੀ ਸੀ, ਜਿਸ ਕਾਰਨ ਮੰਜੂ ਰਾਣਾ ਉਕਤ ਦੁਕਾਨ 'ਤੇ ਪਹੁੰਚੀ ਅਤੇ ਪੁਲਿਸ ਟੀਮ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕਿਆ ਗਿਆ।

ਜਿੱਥੇ ਪੁਲਿਸ ਪਾਰਟੀ ਅਤੇ 'ਆਪ' ਹਲਕਾ ਇੰਚਾਰਜ ਦਰਮਿਆਨ ਜ਼ਬਰਦਸਤ ਝੜਪ ਹੋ ਗਈ, ਪੁਲਿਸ ਨੂੰ ਵਾਰ-ਵਾਰ ਬੁਲਾਉਣ 'ਤੇ ਵੀ ਮੰਜੂ ਰਾਣਾ ਨਾ ਟਲੀ ਅਤੇ ਸਖ਼ਤ ਲਹਿਜੇ 'ਚ ਪੁਲਿਸ ਨੂੰ ਧਮਕੀਆਂ ਦਿੱਤੀਆਂ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਜਾਂਚ ਲਈ ਲੋੜੀਂਦੇ ਦਸਤਾਵੇਜ਼ ਸਨ ਪਰ 'ਆਪ' ਆਗੂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਉਕਤ ਦੁਕਾਨ ਬੰਦ ਕਰਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ। ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਦੇ ਹੱਥ ਖਾਲੀ ਹਨ ਅਤੇ ਉਹ ਬੇਰੰਗ ਪਰਤ ਆਈ।

ਇਹ ਵੀ ਪੜ੍ਹੋ:MLA ਰਮਨ ਅਰੋੜਾ ਦੀ ਧਮਕੀ ਭਰੀ ਆਡੀਓ VIRAL ਹੋਣ ਤੋਂ ਬਾਅਦ ਹੋ ਗਿਆ ਦੋਨਾਂ ਦਾ ਰਾਜ਼ੀਨਾਮਾ

Last Updated : Sep 24, 2022, 11:02 PM IST

For All Latest Updates

TAGGED:

ABOUT THE AUTHOR

...view details