ਹੁਸ਼ਿਆਰਪੁਰ:ਦੇਸ਼ ਭਰ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਗੜ੍ਹਸ਼ੰਕਰ (Garhshankar) ਵਿਚ ਜਨਮ ਅਸ਼ਟਮੀ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ (Shobha Yatra) ਸਨਾਤਮ ਧਰਮ ਮੰਦਿਰ ਤੋਂ ਸ਼ਹਿਰ ਵਿਚੋ ਹੁੰਦੀ ਹੋਈ ਸਨਾਤਨ ਧਰਮ ਮੰਦਰ ਵਿਖੇ ਸਮਾਪਤ ਹੋਈ।
ਇਸ ਯਾਤਰਾ ਵਿਚ ਸਿਆਸੀ ਪਾਰਟੀਆਂ ਦੇ ਆਗੂਆ ਨੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸ਼ੋਭਾ ਯਾਤਰਾ ਵਿਚ ਰਾਧਾ ਤੇ ਕ੍ਰਿਸ਼ਨ ਭਗਵਾਨ ਦੀਆਂ ਕਈ ਝਾਕੀਆਂ ਕੱਢੀਆ। ਜਨਮ ਅਸ਼ਟਮੀ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।