ਪੰਜਾਬ

punjab

ਹੁਸ਼ਿਆਰਪੁਰ 'ਚ ਮਹਿਲਾ ਕੋਲੋਂ ਪਰਸ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ

By

Published : Jan 23, 2020, 1:42 PM IST

ਹੁਸ਼ਿਆਰਪੁਰ ਦੇ ਸੁਤੈਹਰੀ ਰੋਡ 'ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਮਹਿਲਾ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਫ਼ੋਟੋ
ਫ਼ੋਟੋ

ਹੁਸ਼ਿਆਰਪੁਰ: ਸ਼ਹਿਰ ਦੇ ਸੁਤੈਹਰੀ ਰੋਡ 'ਤੇ ਡਾਕਟਰ ਸਤੀਸ਼ ਅੱਗਰਵਾਲ ਵਾਲੀ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਮਹਿਲਾ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਕਿ ਉਹ ਇੱਕ ਕਿੱਟੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਈ ਸੀ ਜਿਸ ਕਰਕੇ ਉਸ ਦੇ ਪਰਸ ਵਿੱਚ 20 ਹਜ਼ਾਰ ਰੁਪਏ ਸਨ।

ਵੇਖੋ ਵੀਡੀਓ

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ ਪੰਜ ਵਜੇ ਦੀ ਹੈ ਜਦੋਂ ਮਹਿਲਾ ਸੈਂਟਰਲ ਟਾਊਨ ਗਲੀ ਨੰਬਰ ਇੱਕ ਸਟੋਰੀ ਰੋਡ ਨੇੜੇ ਜਾ ਰਹੀ ਸੀ।

ਇਹ ਵੀ ਪੜ੍ਹੋ: NRI ਦੇ ਜੱਦੀ ਘਰ 'ਤੇ ਕਬਜ਼ਾ, ਪੀੜਤਾ ਨੇ ਕੈਪਟਨ ਦੇ ਘਰ ਬਾਹਰ ਧਰਨੇ ਦੀ ਦਿੱਤੀ ਚੇਤਾਵਨੀ

ਇਸ ਮਾਮਲੇ ਬਾਰੇ ਦੱਸਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਢਵਾ ਲਈ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ABOUT THE AUTHOR

...view details