ਪੰਜਾਬ

punjab

ਪਿਤਾ ਦੇ ਸਸਕਾਰ 'ਚ ਨਾ ਪਹੁੰਚਣ ਦਾ ਮਲਾਲ, NRI ਨੇ ਪਿੰਡ 'ਚ ਬਣਵਾਈ ਮੋਰਚਰੀ

By

Published : Nov 25, 2019, 8:05 PM IST

ਆਪਣੇ ਪਿਤਾ ਦੇ ਸਸਕਾਰ ਵਿਚ ਨਾ ਪਹੁੰਚ ਸਕਣ ਦਾ ਮਲਾਲ ਐੱਨ.ਆਰ.ਆਈ. ਗੁਰਮੇਲ ਸਿੰਘ ਸਹੋਤਾ 'ਤੇ ਇਸ ਕਦਰ ਹਾਵੀ ਹੋਇਆ ਕਿ ਉਨ੍ਹਾਂ ਨੇ ਪਿੰਡ ਫੁਗਲਾਨਾ ਵਿਚ ਅਤਿ-ਆਧੁਨਿਕ ਸੇਵਾਵਾਂ ਨਾਲ ਲੈਸ ਮੋਰਚਰੀ ਬਣਵਾ ਦਿੱਤੀ।

ਪਿੰਡ ਫੁਗਲਾਨਾ ਵਿੱਚ ਮੋਰਚਰੀ

ਹੁਸ਼ਿਆਰਪੁਰ: ਆਪਣੇ ਪਿਤਾ ਦੇ ਸਸਕਾਰ ਵਿਚ ਨਾ ਪਹੁੰਚ ਸਕਣ ਦਾ ਮਲਾਲ ਐੱਨ. ਆਰ. ਆਈ. ਗੁਰਮੇਲ ਸਿੰਘ ਸਹੋਤਾ 'ਤੇ ਇਸ ਕਦਰ ਹਾਵੀ ਹੋਇਆ ਕਿ ਉਨ੍ਹਾਂ ਨੇ ਪਿੰਡ ਫੁਗਲਾਨਾ ਵਿਚ ਅਤਿ-ਆਧੁਨਿਕ ਸੇਵਾਵਾਂ ਨਾਲ ਲੈਸ ਮੋਰਚਰੀ ਬਣਵਾ ਦਿੱਤੀ।

ਵੇਖੋ ਵੀਡੀਓ

ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਸਥਿਤ ਪਿੰਡ ਦੀ ਆਬਾਦੀ ਲਗਭਗ 5000 ਹੈ। ਪਿੰਡ ਵਿਚ ਲਗਭਗ 150 ਪਰਿਵਾਰ ਇੰਗਲੈਂਡ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਆਸਟਰੇਲੀਆ, ਜਰਮਨੀ ਤੇ ਇਟਲੀ ਵਿਚ ਰਹਿੰਦੇ ਹਨ। ਲੰਡਨ ਦੇ ਰਹਿਣ ਵਾਲੇ ਸਹੋਤਾ ਨੇ ਇਸ ਦੀ ਜ਼ਿੰਮੇਵਾਰੀ ਸਾਬਕਾ ਸਰਪੰਚ ਗੁਰਮੀਤ ਸਿੰਘ ਫੁਗਲਾਨਾ ਨੂੰ ਸੌਂਪੀ ਅਤੇ 32 ਲੱਖ ਦੀ

ਲਾਗਤ ਨਾਲ ਤਿਆਰ ਮੋਰਚਰੀ 50 ਪਿੰਡਾਂ ਨੂੰ ਸਮਰਪਿਤ ਕਰ ਦਿੱਤੀ ਗਈ ਤਾਂ ਜੋ ਕੋਈ ਐੱਨ. ਆਰ. ਆਈ. ਆਪਣਿਆਂ ਦੇ ਆਖਰੀ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਸਕੇ। 4 ਏਕੜ 'ਚ ਬਣੀ ਮੋਰਚਰੀ ਤੋਂ 20 ਕਿਲੋਮੀਟਰ 'ਚ ਆਉਂਦੇ 50 ਪਿੰਡਾਂ ਨੂੰ ਸਹੂਲਤ ਮਿਲੇਗੀ।

ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਫੁਗਲਾਨਾ ਨੇ ਦੱਸਿਆ ਕਿ ਮੋਰਚਰੀ ਦੀ ਸਹੂਲਤ ਨਾਲ 20 ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ 50 ਪਿੰਡਾਂ ਨੂੰ ਫਾਇਦਾ ਮਿਲੇਗਾ। ਮੋਰਚਰੀ ਨਿਰਮਾਣ ਪਿਛਲੇ ਸਾਲ ਗੁਰਮੇਲ ਸਿੰਘ ਸਹੋਤਾ ਨੇ ਸ਼ੁਰੂ ਕਰਵਾਇਆ।

4 ਏਕੜ ਵਿਚ 32 ਲੱਖ ਰੁਪਏ ਦੇ ਖਰਚ ਨਾਲ ਤਿਆਰ ਮੋਰਚਰੀ ਵਿਚ ਦੋ ਡੀਪ ਫਰਿੱਜ਼ਰ ਤਿਆਰ ਕਰਵਾਏ ਗਏ ਹਨ ਜਿੱਥੇ ਇਕੋ ਸਮੇਂ ਦੋ ਮ੍ਰਿਤਕ ਦੇਹਾਂ ਰੱਖੀਆਂ ਜਾ ਸਕਦੀਆਂ ਹਨ। ਇਸ ਦੀ ਦੇਖ-ਰੇਖ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਸੇਵਾਦਾਰ ਵੀ ਸਥਾਈ ਤੌਰ 'ਤੇ ਰੱਖੇ ਗਏ ਹਨ।

ਉਨ੍ਹਾਂ ਦੱਸਿਆ ਕਿ ਮੋਰਚਰੀ ਵਿਚ ਮ੍ਰਿਤਕ ਦੇਹ ਰੱਖਣ 'ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਮੋਰਚਰੀ ਚਲਾਉਣ ਦਾ ਖਰਚ ਦਾਨ 'ਤੇ ਆਰਥਿਕ ਮਦਦ ਤੋਂ ਪੂਰਾ ਕੀਤਾ ਜਾਵੇਗਾ।

ਇਹ ਵੀ ਪੜੋ: ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਡੇਢ ਕਿਲੋ ਹੈਰੋਇਨ ਸਣੇ ਕਾਬੂ

ਇਸ ਤੋਂ ਬਿਨ੍ਹਾਂ ਵੀ ਐੱਨ.ਆਰ. ਆਈ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਹੋਰ ਵੀ ਕੰਮ ਕਰਵਾਏ ਜਾਂਦੇ ਹਨ। 120 ਐੱਨ. ਆਰ. ਆਈ. ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਵਿਚ ਪੰਚਾਇਤ ਘਰ, ਖੇਡ ਮੈਦਾਨ, ਸਕੂਲ, ਸੀਵਰੇਜ ਸਿਸਟਮ ਤਿਆਰ ਹੋ ਚੁੱਕਾ ਹੈ।

ABOUT THE AUTHOR

...view details